1 ਸ਼ਮੂਏਲ 2

“ਹੰਕਾਰ ਦੀਆਂ ਗੱਲਾਂ ਹੋਰ ਨਾ ਆਖ ਨਾ ਆਕੜ ਦੀ ਗੱਲ ਤੇਰੇ ਮੂੰਹੋਂ ਨਿਕਲੇ, ਕਿਉਂਕਿ ਯਾਹਵੇਹ ਇੱਕ ਪਰਮੇਸ਼ਵਰ ਹੈ ਜੋ ਜਾਣਦਾ ਹੈ, ਅਤੇ ਉਸ ਦੀਆਂ ਕਰਨੀਆਂ ਦੇ ਅਨੁਸਾਰ ਕੰਮ ਕਰਦਾ ਹੈ।

1 Samuel 2:3 (UKJV) Talk no more so exceeding proudly; let not arrogancy come out of your mouth: for the LORD is a God of knowledge, and by him actions are weighed.

1ਤਦ ਹੰਨਾਹ ਨੇ ਪ੍ਰਾਰਥਨਾ ਕੀਤੀ ਅਤੇ ਕਿਹਾ: “ਮੇਰਾ ਮਨ ਯਾਹਵੇਹ ਵਿੱਚ ਖੁਸ਼ ਹੈ; ਯਾਹਵੇਹ ਨੇ ਮੇਰਾ ਸਿੰਗ ਉੱਚਾ ਕੀਤਾ ਹੈ। ਮੇਰਾ ਮੂੰਹ ਮੇਰੇ ਵੈਰੀਆਂ ਦੇ ਸਾਹਮਣੇ ਸ਼ੇਖੀ ਮਾਰਦਾ ਹੈ। ਕਿਉਂ ਜੋ ਮੈਂ ਤੇਰੇ ਛੁਟਕਾਰੇ ਤੋਂ ਖੁਸ਼ ਹਾਂ।

2“ਯਾਹਵੇਹ ਵਰਗਾ ਕੋਈ ਪਵਿੱਤਰ ਨਹੀਂ ਹੈ; ਤੇਰੇ ਬਿਨਾਂ ਕੋਈ ਪਰਮੇਸ਼ਵਰ ਨਹੀਂ ਹੈ; ਸਾਡੇ ਪਰਮੇਸ਼ਵਰ ਵਰਗੀ ਕੋਈ ਚੱਟਾਨ ਨਹੀਂ ਹੈ।

3“ਹੰਕਾਰ ਦੀਆਂ ਗੱਲਾਂ ਹੋਰ ਨਾ ਆਖ ਨਾ ਆਕੜ ਦੀ ਗੱਲ ਤੇਰੇ ਮੂੰਹੋਂ ਨਿਕਲੇ, ਕਿਉਂਕਿ ਯਾਹਵੇਹ ਇੱਕ ਪਰਮੇਸ਼ਵਰ ਹੈ ਜੋ ਜਾਣਦਾ ਹੈ, ਅਤੇ ਉਸ ਦੀਆਂ ਕਰਨੀਆਂ ਦੇ ਅਨੁਸਾਰ ਕੰਮ ਕਰਦਾ ਹੈ।

4“ਯੋਧਿਆਂ ਦੇ ਕਮਾਨ ਟੁੱਟ ਗਏ ਹਨ, ਪਰ ਠੋਕਰ ਖਾਣ ਵਾਲਿਆ ਦੇ ਲੱਕ ਤਾਕਤ ਨਾਲ ਕੱਸੇ ਗਏ।

5ਜਿਹੜੇ ਰੱਜੇ ਹੋਏ ਸਨ, ਆਪ ਹੀ ਰੋਟੀ ਲਈ ਮਜ਼ਦੂਰ ਹੋ ਗਏ, ਪਰ ਜਿਹੜੇ ਭੁੱਖੇ ਸਨ, ਉਹ ਹੁਣ ਭੁੱਖੇ ਨਹੀਂ ਹਨ। ਉਹ ਜੋ ਬਾਂਝ ਸਨ ਉਹਨਾਂ ਨੇ ਸੱਤ ਬੱਚੇ ਜਣੇ, ਪਰ ਜਿਸ ਦੇ ਬਹੁਤ ਸਾਰੇ ਪੁੱਤਰ ਸਨ ਉਹ ਕਮਜ਼ੋਰ ਪੈ ਗਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.