1 ਸ਼ਮੂਏਲ 2

ਜਿਹੜੇ ਰੱਜੇ ਹੋਏ ਸਨ, ਆਪ ਹੀ ਰੋਟੀ ਲਈ ਮਜ਼ਦੂਰ ਹੋ ਗਏ, ਪਰ ਜਿਹੜੇ ਭੁੱਖੇ ਸਨ, ਉਹ ਹੁਣ ਭੁੱਖੇ ਨਹੀਂ ਹਨ। ਉਹ ਜੋ ਬਾਂਝ ਸਨ ਉਹਨਾਂ ਨੇ ਸੱਤ ਬੱਚੇ ਜਣੇ, ਪਰ ਜਿਸ ਦੇ ਬਹੁਤ ਸਾਰੇ ਪੁੱਤਰ ਸਨ ਉਹ ਕਮਜ਼ੋਰ ਪੈ ਗਈ।

1 Samuel 2:5 (UKJV) They that were full have hired out themselves for bread; and they that were hungry ceased: so that the barren has born seven; and she that has many children is waxed feeble.

3“ਹੰਕਾਰ ਦੀਆਂ ਗੱਲਾਂ ਹੋਰ ਨਾ ਆਖ ਨਾ ਆਕੜ ਦੀ ਗੱਲ ਤੇਰੇ ਮੂੰਹੋਂ ਨਿਕਲੇ, ਕਿਉਂਕਿ ਯਾਹਵੇਹ ਇੱਕ ਪਰਮੇਸ਼ਵਰ ਹੈ ਜੋ ਜਾਣਦਾ ਹੈ, ਅਤੇ ਉਸ ਦੀਆਂ ਕਰਨੀਆਂ ਦੇ ਅਨੁਸਾਰ ਕੰਮ ਕਰਦਾ ਹੈ।

4“ਯੋਧਿਆਂ ਦੇ ਕਮਾਨ ਟੁੱਟ ਗਏ ਹਨ, ਪਰ ਠੋਕਰ ਖਾਣ ਵਾਲਿਆ ਦੇ ਲੱਕ ਤਾਕਤ ਨਾਲ ਕੱਸੇ ਗਏ।

5ਜਿਹੜੇ ਰੱਜੇ ਹੋਏ ਸਨ, ਆਪ ਹੀ ਰੋਟੀ ਲਈ ਮਜ਼ਦੂਰ ਹੋ ਗਏ, ਪਰ ਜਿਹੜੇ ਭੁੱਖੇ ਸਨ, ਉਹ ਹੁਣ ਭੁੱਖੇ ਨਹੀਂ ਹਨ। ਉਹ ਜੋ ਬਾਂਝ ਸਨ ਉਹਨਾਂ ਨੇ ਸੱਤ ਬੱਚੇ ਜਣੇ, ਪਰ ਜਿਸ ਦੇ ਬਹੁਤ ਸਾਰੇ ਪੁੱਤਰ ਸਨ ਉਹ ਕਮਜ਼ੋਰ ਪੈ ਗਈ।

6“ਯਾਹਵੇਹ ਹੀ ਜੋ ਮਾਰਦਾ ਵੀ ਹੈ ਅਤੇ ਜੀਵਨਦਾਨ ਵੀ ਦਿੰਦਾ ਹੈ; ਉਹ ਪਤਾਲ ਵਿੱਚ ਉਤਾਰਦਾ ਹੈ ਅਤੇ ਉਹ ਹੀ ਉੱਪਰ ਚੁੱਕਦਾ ਹੈ।

7ਯਾਹਵੇਹ ਹੀ ਕੰਗਾਲ ਕਰਦਾ ਹੈ ਅਤੇ ਧਨਵਾਨ ਕਰਦਾ ਹੈ; ਉਹ ਹੀ ਨੀਵਾ ਕਰਦਾ ਹੈ ਅਤੇ ਉੱਚਾ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.