1 ਸ਼ਮੂਏਲ 2

“ਯੋਧਿਆਂ ਦੇ ਕਮਾਨ ਟੁੱਟ ਗਏ ਹਨ, ਪਰ ਠੋਕਰ ਖਾਣ ਵਾਲਿਆ ਦੇ ਲੱਕ ਤਾਕਤ ਨਾਲ ਕੱਸੇ ਗਏ।

1 Samuel 2:4 (UKJV) The bows of the mighty men are broken, and they that stumbled are girded with strength.

2“ਯਾਹਵੇਹ ਵਰਗਾ ਕੋਈ ਪਵਿੱਤਰ ਨਹੀਂ ਹੈ; ਤੇਰੇ ਬਿਨਾਂ ਕੋਈ ਪਰਮੇਸ਼ਵਰ ਨਹੀਂ ਹੈ; ਸਾਡੇ ਪਰਮੇਸ਼ਵਰ ਵਰਗੀ ਕੋਈ ਚੱਟਾਨ ਨਹੀਂ ਹੈ।

3“ਹੰਕਾਰ ਦੀਆਂ ਗੱਲਾਂ ਹੋਰ ਨਾ ਆਖ ਨਾ ਆਕੜ ਦੀ ਗੱਲ ਤੇਰੇ ਮੂੰਹੋਂ ਨਿਕਲੇ, ਕਿਉਂਕਿ ਯਾਹਵੇਹ ਇੱਕ ਪਰਮੇਸ਼ਵਰ ਹੈ ਜੋ ਜਾਣਦਾ ਹੈ, ਅਤੇ ਉਸ ਦੀਆਂ ਕਰਨੀਆਂ ਦੇ ਅਨੁਸਾਰ ਕੰਮ ਕਰਦਾ ਹੈ।

4“ਯੋਧਿਆਂ ਦੇ ਕਮਾਨ ਟੁੱਟ ਗਏ ਹਨ, ਪਰ ਠੋਕਰ ਖਾਣ ਵਾਲਿਆ ਦੇ ਲੱਕ ਤਾਕਤ ਨਾਲ ਕੱਸੇ ਗਏ।

5ਜਿਹੜੇ ਰੱਜੇ ਹੋਏ ਸਨ, ਆਪ ਹੀ ਰੋਟੀ ਲਈ ਮਜ਼ਦੂਰ ਹੋ ਗਏ, ਪਰ ਜਿਹੜੇ ਭੁੱਖੇ ਸਨ, ਉਹ ਹੁਣ ਭੁੱਖੇ ਨਹੀਂ ਹਨ। ਉਹ ਜੋ ਬਾਂਝ ਸਨ ਉਹਨਾਂ ਨੇ ਸੱਤ ਬੱਚੇ ਜਣੇ, ਪਰ ਜਿਸ ਦੇ ਬਹੁਤ ਸਾਰੇ ਪੁੱਤਰ ਸਨ ਉਹ ਕਮਜ਼ੋਰ ਪੈ ਗਈ।

6“ਯਾਹਵੇਹ ਹੀ ਜੋ ਮਾਰਦਾ ਵੀ ਹੈ ਅਤੇ ਜੀਵਨਦਾਨ ਵੀ ਦਿੰਦਾ ਹੈ; ਉਹ ਪਤਾਲ ਵਿੱਚ ਉਤਾਰਦਾ ਹੈ ਅਤੇ ਉਹ ਹੀ ਉੱਪਰ ਚੁੱਕਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.