1 ਸ਼ਮੂਏਲ 20

(ਮੁੰਡੇ ਨੂੰ ਇਹ ਸਭ ਕੁਝ ਸਮਝ ਨਹੀਂ ਆਇਆ, ਸਿਰਫ ਯੋਨਾਥਾਨ ਅਤੇ ਦਾਵੀਦ ਹੀ ਜਾਣਦੇ ਸਨ।)

1 Samuel 20:39 (UKJV) But the lad knew not any thing: only Jonathan and David knew the matter.

37ਜਦੋਂ ਉਹ ਮੁੰਡਾ ਉਸ ਥਾਂ ਪਹੁੰਚਿਆ ਜਿੱਥੇ ਯੋਨਾਥਾਨ ਦਾ ਤੀਰ ਡਿੱਗਿਆ ਸੀ ਤਾਂ ਯੋਨਾਥਾਨ ਨੇ ਉਹ ਦੇ ਮਗਰ ਪੁਕਾਰ ਕੇ ਆਖਿਆ, ਕੀ ਉਹ ਤੀਰ ਤੇਰੇ ਤੋਂ ਪਰੇ ਨਹੀਂ ਹੈ?

38ਤਦ ਉਸ ਨੇ ਉੱਚੀ-ਉੱਚੀ ਕਿਹਾ, “ਜਲਦੀ ਕਰ! ਜਲਦੀ ਜਾ! ਰੁਕ ਨਾ!” ਮੁੰਡਾ ਤੀਰਾਂ ਨੂੰ ਚੁੱਕ ਕੇ ਲਿਆਇਆ ਅਤੇ ਆਪਣੇ ਮਾਲਕ ਕੋਲ ਵਾਪਸ ਆ ਗਿਆ।

39(ਮੁੰਡੇ ਨੂੰ ਇਹ ਸਭ ਕੁਝ ਸਮਝ ਨਹੀਂ ਆਇਆ, ਸਿਰਫ ਯੋਨਾਥਾਨ ਅਤੇ ਦਾਵੀਦ ਹੀ ਜਾਣਦੇ ਸਨ।)

40ਤਦ ਯੋਨਾਥਾਨ ਨੇ ਆਪਣੇ ਹਥਿਆਰ ਮੁੰਡੇ ਨੂੰ ਦੇ ਦਿੱਤੇ ਅਤੇ ਆਖਿਆ, “ਜਾਹ ਅਤੇ ਉਹਨਾਂ ਨੂੰ ਸ਼ਹਿਰ ਨੂੰ ਵਾਪਸ ਲੈ ਜਾ।”

41ਜਦੋਂ ਲੜਕਾ ਚੱਲਿਆ ਗਿਆ ਤਾਂ ਦਾਵੀਦ ਪੱਥਰ ਦੇ ਦੱਖਣ ਵਾਲੇ ਪਾਸੇ ਤੋਂ ਉੱਠਿਆ ਅਤੇ ਯੋਨਾਥਾਨ ਦੇ ਅੱਗੇ ਤਿੰਨ ਵਾਰੀ ਆਪਣਾ ਮੂੰਹ ਜ਼ਮੀਨ ਵੱਲ ਝੁਕਾ ਕੇ ਮੱਥਾ ਟੇਕਿਆ। ਫਿਰ ਉਹਨਾਂ ਨੇ ਇੱਕ-ਦੂਜੇ ਨੂੰ ਚੁੰਮਿਆ ਅਤੇ ਇਕੱਠੇ ਰੋਏ ਪਰ ਦਾਵੀਦ ਸਭ ਤੋਂ ਵੱਧ ਰੋਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.