1 ਸ਼ਮੂਏਲ 20

ਤਦ ਯੋਨਾਥਾਨ ਨੇ ਆਪਣੇ ਹਥਿਆਰ ਮੁੰਡੇ ਨੂੰ ਦੇ ਦਿੱਤੇ ਅਤੇ ਆਖਿਆ, “ਜਾਹ ਅਤੇ ਉਹਨਾਂ ਨੂੰ ਸ਼ਹਿਰ ਨੂੰ ਵਾਪਸ ਲੈ ਜਾ।”

1 Samuel 20:40 (UKJV) And Jonathan gave his artillery unto his lad, and said unto him, Go, carry them to the city.

38ਤਦ ਉਸ ਨੇ ਉੱਚੀ-ਉੱਚੀ ਕਿਹਾ, “ਜਲਦੀ ਕਰ! ਜਲਦੀ ਜਾ! ਰੁਕ ਨਾ!” ਮੁੰਡਾ ਤੀਰਾਂ ਨੂੰ ਚੁੱਕ ਕੇ ਲਿਆਇਆ ਅਤੇ ਆਪਣੇ ਮਾਲਕ ਕੋਲ ਵਾਪਸ ਆ ਗਿਆ।

39(ਮੁੰਡੇ ਨੂੰ ਇਹ ਸਭ ਕੁਝ ਸਮਝ ਨਹੀਂ ਆਇਆ, ਸਿਰਫ ਯੋਨਾਥਾਨ ਅਤੇ ਦਾਵੀਦ ਹੀ ਜਾਣਦੇ ਸਨ।)

40ਤਦ ਯੋਨਾਥਾਨ ਨੇ ਆਪਣੇ ਹਥਿਆਰ ਮੁੰਡੇ ਨੂੰ ਦੇ ਦਿੱਤੇ ਅਤੇ ਆਖਿਆ, “ਜਾਹ ਅਤੇ ਉਹਨਾਂ ਨੂੰ ਸ਼ਹਿਰ ਨੂੰ ਵਾਪਸ ਲੈ ਜਾ।”

41ਜਦੋਂ ਲੜਕਾ ਚੱਲਿਆ ਗਿਆ ਤਾਂ ਦਾਵੀਦ ਪੱਥਰ ਦੇ ਦੱਖਣ ਵਾਲੇ ਪਾਸੇ ਤੋਂ ਉੱਠਿਆ ਅਤੇ ਯੋਨਾਥਾਨ ਦੇ ਅੱਗੇ ਤਿੰਨ ਵਾਰੀ ਆਪਣਾ ਮੂੰਹ ਜ਼ਮੀਨ ਵੱਲ ਝੁਕਾ ਕੇ ਮੱਥਾ ਟੇਕਿਆ। ਫਿਰ ਉਹਨਾਂ ਨੇ ਇੱਕ-ਦੂਜੇ ਨੂੰ ਚੁੰਮਿਆ ਅਤੇ ਇਕੱਠੇ ਰੋਏ ਪਰ ਦਾਵੀਦ ਸਭ ਤੋਂ ਵੱਧ ਰੋਇਆ।

42ਯੋਨਾਥਾਨ ਨੇ ਦਾਵੀਦ ਨੂੰ ਆਖਿਆ, “ਉਸ ਬਚਨ ਦੇ ਕਾਰਨ ਜੋ ਅਸੀਂ ਦੋਹਾਂ ਨੇ ‘ਯਾਹਵੇਹ ਦੇ ਨਾਮ ਦੀ ਸਹੁੰ ਚੁੱਕ ਕੇ ਕੀਤਾ ਕਿ ਮੇਰੇ ਤੇਰੇ ਵਿੱਚ ਅਤੇ ਮੇਰੀ ਤੇਰੀ ਸੰਤਾਨ ਦੇ ਵਿੱਚ ਸਦਾ ਦੇ ਲਈ ਯਾਹਵੇਹ ਰਹੇ।’ ” ਸੋ ਦਾਵੀਦ ਉੱਠ ਕੇ ਵਿਦਾ ਹੋਇਆ ਅਤੇ ਯੋਨਾਥਾਨ ਸ਼ਹਿਰ ਨੂੰ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.