16ਅਤੇ ਸ਼ਾਊਲ ਦਾ ਪੁੱਤਰ ਯੋਨਾਥਾਨ ਹੋਰੇਸ਼ ਵਿੱਚ ਦਾਵੀਦ ਕੋਲ ਗਿਆ ਅਤੇ ਪਰਮੇਸ਼ਵਰ ਵਿੱਚ ਉਸ ਨੂੰ ਤਸੱਲੀ ਦਿੱਤੀ।
17ਉਸ ਨੇ ਆਖਿਆ, ਨਾ ਡਰ। “ਮੇਰੇ ਪਿਤਾ ਸ਼ਾਊਲ ਦਾ ਹੱਥ ਤੇਰੇ ਕੋਲ ਨਹੀਂ ਪਹੁੰਚੇਗਾ। ਤੂੰ ਇਸਰਾਏਲ ਦਾ ਰਾਜਾ ਹੋਵੇਂਗਾ ਅਤੇ ਤੇਰੇ ਤੋਂ ਬਾਅਦ ਮੇਰਾ ਦੂਸਰਾ ਦਰਜਾ ਹੋਵੇਗਾ। ਇੱਥੋਂ ਤੱਕ ਕਿ ਮੇਰਾ ਪਿਤਾ ਸ਼ਾਊਲ ਵੀ ਇਹ ਜਾਣਦਾ ਹੈ।”
18ਉਹਨਾਂ ਦੋਹਾਂ ਨੇ ਯਾਹਵੇਹ ਦੇ ਅੱਗੇ ਇੱਕ ਨੇਮ ਬੰਨ੍ਹਿਆ। ਫਿਰ ਯੋਨਾਥਾਨ ਘਰ ਚਲਾ ਗਿਆ ਪਰ ਦਾਵੀਦ ਹੋਰੇਸ਼ ਦੇ ਜੰਗਲ ਵਿੱਚ ਹੀ ਰਿਹਾ।
19ਜ਼ੀਫ਼ੀ ਗਿਬਆਹ ਵਿੱਚ ਸ਼ਾਊਲ ਕੋਲ ਗਏ ਅਤੇ ਬੋਲੇ, “ਕੀ ਦਾਵੀਦ ਯਸ਼ੀਮੋਨ ਦੇ ਦੱਖਣ ਵਿੱਚ ਹਕੀਲਾਹ ਦੀ ਪਹਾੜੀ ਉੱਤੇ ਹੋਰੇਸ਼ ਦੇ ਗੜ੍ਹਾਂ ਵਿੱਚ ਸਾਡੇ ਵਿਚਕਾਰ ਛੁਪਿਆ ਹੋਇਆ ਨਹੀਂ ਹੈ?
20ਹੁਣ ਮਹਾਰਾਜ, ਜਦੋਂ ਵੀ ਤੁਹਾਨੂੰ ਚੰਗਾ ਲੱਗੇ ਤਾਂ ਹੇਠਾਂ ਆ ਜਾਓ ਅਤੇ ਅਸੀਂ ਉਸ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਣ ਲਈ ਜ਼ਿੰਮੇਵਾਰ ਹੋਵਾਂਗੇ।”