1 ਸ਼ਮੂਏਲ 23

ਹੁਣ ਮਹਾਰਾਜ, ਜਦੋਂ ਵੀ ਤੁਹਾਨੂੰ ਚੰਗਾ ਲੱਗੇ ਤਾਂ ਹੇਠਾਂ ਆ ਜਾਓ ਅਤੇ ਅਸੀਂ ਉਸ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਣ ਲਈ ਜ਼ਿੰਮੇਵਾਰ ਹੋਵਾਂਗੇ।”

1 Samuel 23:20 (UKJV) Now therefore, O king, come down according to all the desire of your soul to come down; and our part shall be to deliver him into the king's hand.

18ਉਹਨਾਂ ਦੋਹਾਂ ਨੇ ਯਾਹਵੇਹ ਦੇ ਅੱਗੇ ਇੱਕ ਨੇਮ ਬੰਨ੍ਹਿਆ। ਫਿਰ ਯੋਨਾਥਾਨ ਘਰ ਚਲਾ ਗਿਆ ਪਰ ਦਾਵੀਦ ਹੋਰੇਸ਼ ਦੇ ਜੰਗਲ ਵਿੱਚ ਹੀ ਰਿਹਾ।

19ਜ਼ੀਫ਼ੀ ਗਿਬਆਹ ਵਿੱਚ ਸ਼ਾਊਲ ਕੋਲ ਗਏ ਅਤੇ ਬੋਲੇ, “ਕੀ ਦਾਵੀਦ ਯਸ਼ੀਮੋਨ ਦੇ ਦੱਖਣ ਵਿੱਚ ਹਕੀਲਾਹ ਦੀ ਪਹਾੜੀ ਉੱਤੇ ਹੋਰੇਸ਼ ਦੇ ਗੜ੍ਹਾਂ ਵਿੱਚ ਸਾਡੇ ਵਿਚਕਾਰ ਛੁਪਿਆ ਹੋਇਆ ਨਹੀਂ ਹੈ?

20ਹੁਣ ਮਹਾਰਾਜ, ਜਦੋਂ ਵੀ ਤੁਹਾਨੂੰ ਚੰਗਾ ਲੱਗੇ ਤਾਂ ਹੇਠਾਂ ਆ ਜਾਓ ਅਤੇ ਅਸੀਂ ਉਸ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਣ ਲਈ ਜ਼ਿੰਮੇਵਾਰ ਹੋਵਾਂਗੇ।”

21ਸ਼ਾਊਲ ਨੇ ਉੱਤਰ ਦਿੱਤਾ, “ਯਾਹਵੇਹ ਤੁਹਾਨੂੰ ਮੇਰੇ ਲਈ ਚਿੰਤਾ ਕਰਨ ਲਈ ਅਸੀਸ ਦੇਵੇ।

22ਜਾਓ ਅਤੇ ਹੋਰ ਜਾਣਕਾਰੀ ਪ੍ਰਾਪਤ ਕਰੋ। ਪਤਾ ਕਰੋ ਕਿ ਦਾਵੀਦ ਆਮ ਤੌਰ ਉੱਤੇ ਕਿੱਥੇ ਜਾਂਦਾ ਹੈ ਅਤੇ ਉਸ ਨੂੰ ਉੱਥੇ ਕਿਸ ਨੇ ਦੇਖਿਆ ਹੈ। ਉਹ ਮੈਨੂੰ ਦੱਸਦੇ ਹਨ ਕਿ ਉਹ ਬਹੁਤ ਚਤਰਾਈ ਨਾਲ ਚੱਲਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.