1 ਸ਼ਮੂਏਲ 23

ਸ਼ਾਊਲ ਨੇ ਉੱਤਰ ਦਿੱਤਾ, “ਯਾਹਵੇਹ ਤੁਹਾਨੂੰ ਮੇਰੇ ਲਈ ਚਿੰਤਾ ਕਰਨ ਲਈ ਅਸੀਸ ਦੇਵੇ।

1 Samuel 23:21 (UKJV) And Saul said, Blessed be all of you of the LORD; for all of you have compassion on me.

19ਜ਼ੀਫ਼ੀ ਗਿਬਆਹ ਵਿੱਚ ਸ਼ਾਊਲ ਕੋਲ ਗਏ ਅਤੇ ਬੋਲੇ, “ਕੀ ਦਾਵੀਦ ਯਸ਼ੀਮੋਨ ਦੇ ਦੱਖਣ ਵਿੱਚ ਹਕੀਲਾਹ ਦੀ ਪਹਾੜੀ ਉੱਤੇ ਹੋਰੇਸ਼ ਦੇ ਗੜ੍ਹਾਂ ਵਿੱਚ ਸਾਡੇ ਵਿਚਕਾਰ ਛੁਪਿਆ ਹੋਇਆ ਨਹੀਂ ਹੈ?

20ਹੁਣ ਮਹਾਰਾਜ, ਜਦੋਂ ਵੀ ਤੁਹਾਨੂੰ ਚੰਗਾ ਲੱਗੇ ਤਾਂ ਹੇਠਾਂ ਆ ਜਾਓ ਅਤੇ ਅਸੀਂ ਉਸ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਣ ਲਈ ਜ਼ਿੰਮੇਵਾਰ ਹੋਵਾਂਗੇ।”

21ਸ਼ਾਊਲ ਨੇ ਉੱਤਰ ਦਿੱਤਾ, “ਯਾਹਵੇਹ ਤੁਹਾਨੂੰ ਮੇਰੇ ਲਈ ਚਿੰਤਾ ਕਰਨ ਲਈ ਅਸੀਸ ਦੇਵੇ।

22ਜਾਓ ਅਤੇ ਹੋਰ ਜਾਣਕਾਰੀ ਪ੍ਰਾਪਤ ਕਰੋ। ਪਤਾ ਕਰੋ ਕਿ ਦਾਵੀਦ ਆਮ ਤੌਰ ਉੱਤੇ ਕਿੱਥੇ ਜਾਂਦਾ ਹੈ ਅਤੇ ਉਸ ਨੂੰ ਉੱਥੇ ਕਿਸ ਨੇ ਦੇਖਿਆ ਹੈ। ਉਹ ਮੈਨੂੰ ਦੱਸਦੇ ਹਨ ਕਿ ਉਹ ਬਹੁਤ ਚਤਰਾਈ ਨਾਲ ਚੱਲਦਾ ਹੈ।

23ਉਹਨਾਂ ਸਾਰੀਆਂ ਲੁਕਣ ਵਾਲੀਆਂ ਥਾਵਾਂ ਬਾਰੇ ਪਤਾ ਲਗਾਓ ਜੋ ਉਹ ਵਰਤਦਾ ਹੈ ਅਤੇ ਨਿਸ਼ਚਿਤ ਜਾਣਕਾਰੀ ਨਾਲ ਮੇਰੇ ਕੋਲ ਵਾਪਸ ਆਓ। ਫਿਰ ਮੈਂ ਤੁਹਾਡੇ ਨਾਲ ਜਾਵਾਂਗਾ; ਜੇਕਰ ਉਹ ਇਲਾਕੇ ਵਿੱਚ ਹੈ, ਤਾਂ ਮੈਂ ਉਸਨੂੰ ਯਹੂਦਾਹ ਦੇ ਸਾਰੇ ਗੋਤਾਂ ਵਿੱਚ ਲੱਭ ਲਵਾਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.