1 ਸ਼ਮੂਏਲ 23

ਜਾਓ ਅਤੇ ਹੋਰ ਜਾਣਕਾਰੀ ਪ੍ਰਾਪਤ ਕਰੋ। ਪਤਾ ਕਰੋ ਕਿ ਦਾਵੀਦ ਆਮ ਤੌਰ ਉੱਤੇ ਕਿੱਥੇ ਜਾਂਦਾ ਹੈ ਅਤੇ ਉਸ ਨੂੰ ਉੱਥੇ ਕਿਸ ਨੇ ਦੇਖਿਆ ਹੈ। ਉਹ ਮੈਨੂੰ ਦੱਸਦੇ ਹਨ ਕਿ ਉਹ ਬਹੁਤ ਚਤਰਾਈ ਨਾਲ ਚੱਲਦਾ ਹੈ।

1 Samuel 23:22 (UKJV) Go, I pray you, prepare yet, and know and see his place where his haunt is, and who has seen him there: for it is told me that he deals very subtlely.

20ਹੁਣ ਮਹਾਰਾਜ, ਜਦੋਂ ਵੀ ਤੁਹਾਨੂੰ ਚੰਗਾ ਲੱਗੇ ਤਾਂ ਹੇਠਾਂ ਆ ਜਾਓ ਅਤੇ ਅਸੀਂ ਉਸ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਣ ਲਈ ਜ਼ਿੰਮੇਵਾਰ ਹੋਵਾਂਗੇ।”

21ਸ਼ਾਊਲ ਨੇ ਉੱਤਰ ਦਿੱਤਾ, “ਯਾਹਵੇਹ ਤੁਹਾਨੂੰ ਮੇਰੇ ਲਈ ਚਿੰਤਾ ਕਰਨ ਲਈ ਅਸੀਸ ਦੇਵੇ।

22ਜਾਓ ਅਤੇ ਹੋਰ ਜਾਣਕਾਰੀ ਪ੍ਰਾਪਤ ਕਰੋ। ਪਤਾ ਕਰੋ ਕਿ ਦਾਵੀਦ ਆਮ ਤੌਰ ਉੱਤੇ ਕਿੱਥੇ ਜਾਂਦਾ ਹੈ ਅਤੇ ਉਸ ਨੂੰ ਉੱਥੇ ਕਿਸ ਨੇ ਦੇਖਿਆ ਹੈ। ਉਹ ਮੈਨੂੰ ਦੱਸਦੇ ਹਨ ਕਿ ਉਹ ਬਹੁਤ ਚਤਰਾਈ ਨਾਲ ਚੱਲਦਾ ਹੈ।

23ਉਹਨਾਂ ਸਾਰੀਆਂ ਲੁਕਣ ਵਾਲੀਆਂ ਥਾਵਾਂ ਬਾਰੇ ਪਤਾ ਲਗਾਓ ਜੋ ਉਹ ਵਰਤਦਾ ਹੈ ਅਤੇ ਨਿਸ਼ਚਿਤ ਜਾਣਕਾਰੀ ਨਾਲ ਮੇਰੇ ਕੋਲ ਵਾਪਸ ਆਓ। ਫਿਰ ਮੈਂ ਤੁਹਾਡੇ ਨਾਲ ਜਾਵਾਂਗਾ; ਜੇਕਰ ਉਹ ਇਲਾਕੇ ਵਿੱਚ ਹੈ, ਤਾਂ ਮੈਂ ਉਸਨੂੰ ਯਹੂਦਾਹ ਦੇ ਸਾਰੇ ਗੋਤਾਂ ਵਿੱਚ ਲੱਭ ਲਵਾਂਗਾ।”

24ਸੋ ਉਹ ਚੱਲੇ ਅਤੇ ਸ਼ਾਊਲ ਦੇ ਅੱਗੇ ਜ਼ੀਫ਼ ਨੂੰ ਗਏ। ਉਸ ਸਮੇਂ ਦਾਵੀਦ ਅਤੇ ਉਸਦੇ ਆਦਮੀ ਯਸ਼ੀਮੋਨ ਦੇ ਦੱਖਣ ਵੱਲ ਅਰਾਬਾਹ ਵਿੱਚ ਮਾਓਨ ਦੇ ਮਾਰੂਥਲ ਵਿੱਚ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.