1 ਸ਼ਮੂਏਲ 27

ਉਸ ਨੇ ਗਾਥ ਵਿੱਚ ਲਿਆਉਣ ਲਈ ਕਿਸੇ ਮਰਦ ਜਾਂ ਔਰਤ ਨੂੰ ਜੀਉਂਦਾ ਨਾ ਛੱਡਿਆ ਕਿਉਂ ਜੋ ਉਸ ਨੇ ਸੋਚਿਆ, “ਇਹ ਕਿਤੇ ਸਾਡੇ ਵਿਰੁੱਧ ਖ਼ਬਰ ਨਾ ਦੇਣ, ‘ਕਿ ਦਾਵੀਦ ਨੇ ਇਹ ਕੰਮ ਕੀਤਾ ਹੈ।’ ” ਜਦੋਂ ਤੱਕ ਉਹ ਫ਼ਲਿਸਤੀਆਂ ਦੇ ਖੇਤਰ ਵਿੱਚ ਰਿਹਾ ਉਸਦੀ ਇਹੋ ਹੀ ਰੀਤ ਸੀ।

1 Samuel 27:11 (UKJV) And David saved neither man nor woman alive, to bring tidings to Gath, saying, Lest they should inform against us, saying, So did David, and so will be his manner all the while he dwells in the country of the Philistines.

9ਜਦੋਂ ਵੀ ਦਾਵੀਦ ਨੇ ਉਸ ਇਲਾਕੇ ਉੱਤੇ ਹਮਲਾ ਕੀਤਾ ਤਾਂ ਉਸ ਨੇ ਕਿਸੇ ਆਦਮੀ ਜਾਂ ਔਰਤ ਨੂੰ ਜਿਉਂਦਾ ਨਹੀਂ ਛੱਡਿਆ ਸਗੋਂ ਭੇਡਾਂ ਅਤੇ ਡੰਗਰ, ਗਧੇ, ਊਠ ਅਤੇ ਕੱਪੜੇ ਲੈ ਲਏ। ਫਿਰ ਉਹ ਆਕੀਸ਼ ਕੋਲ ਵਾਪਸ ਆ ਗਿਆ।

10ਜਦੋਂ ਆਕੀਸ਼ ਨੇ ਪੁੱਛਿਆ, “ਅੱਜ ਤੁਹਾਡਾ ਰਾਹ ਕਿੱਥੇ ਸੀ?” ਦਾਵੀਦ ਨੇ ਆਖਿਆ, “ਯਹੂਦਾਹ ਦੇ ਨੇਗੇਵ ਦੇ ਵਿਰੁੱਧ” ਅਤੇ “ਯਰਹਮਿਏਲੀਆਂ ਦੇ ਨੇਗੇਵ ਦੇ ਵਿਰੁੱਧ” ਅਤੇ “ਕੇਨੀਆਂ ਦੇ ਨੇਗੇਵ ਦੇ ਵਿਰੁੱਧ।”

11ਉਸ ਨੇ ਗਾਥ ਵਿੱਚ ਲਿਆਉਣ ਲਈ ਕਿਸੇ ਮਰਦ ਜਾਂ ਔਰਤ ਨੂੰ ਜੀਉਂਦਾ ਨਾ ਛੱਡਿਆ ਕਿਉਂ ਜੋ ਉਸ ਨੇ ਸੋਚਿਆ, “ਇਹ ਕਿਤੇ ਸਾਡੇ ਵਿਰੁੱਧ ਖ਼ਬਰ ਨਾ ਦੇਣ, ‘ਕਿ ਦਾਵੀਦ ਨੇ ਇਹ ਕੰਮ ਕੀਤਾ ਹੈ।’ ” ਜਦੋਂ ਤੱਕ ਉਹ ਫ਼ਲਿਸਤੀਆਂ ਦੇ ਖੇਤਰ ਵਿੱਚ ਰਿਹਾ ਉਸਦੀ ਇਹੋ ਹੀ ਰੀਤ ਸੀ।

12ਆਕੀਸ਼ ਨੇ ਦਾਵੀਦ ਉੱਤੇ ਭਰੋਸਾ ਕੀਤਾ ਅਤੇ ਆਪਣੇ ਮਨ ਵਿੱਚ ਕਿਹਾ, “ਉਹ ਆਪਣੇ ਲੋਕਾਂ ਅਰਥਾਤ ਇਸਰਾਏਲੀਆਂ ਲਈ ਕਿੰਨਾ ਘਿਣਾਉਣਾ ਹੈ ਉਹ ਉਸ ਤੋਂ ਨਫ਼ਰਤ ਕਰਦੇ ਹੋਣਗੇ ਇਸ ਲਈ ਉਹ ਜੀਵਨ ਭਰ ਮੇਰਾ ਸੇਵਕ ਬਣੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.