1 ਸ਼ਮੂਏਲ 27

ਜਦੋਂ ਆਕੀਸ਼ ਨੇ ਪੁੱਛਿਆ, “ਅੱਜ ਤੁਹਾਡਾ ਰਾਹ ਕਿੱਥੇ ਸੀ?” ਦਾਵੀਦ ਨੇ ਆਖਿਆ, “ਯਹੂਦਾਹ ਦੇ ਨੇਗੇਵ ਦੇ ਵਿਰੁੱਧ” ਅਤੇ “ਯਰਹਮਿਏਲੀਆਂ ਦੇ ਨੇਗੇਵ ਦੇ ਵਿਰੁੱਧ” ਅਤੇ “ਕੇਨੀਆਂ ਦੇ ਨੇਗੇਵ ਦੇ ਵਿਰੁੱਧ।”

1 Samuel 27:10 (UKJV) And Achish said, Where have all of you made a road to day? And David said, Against the south of Judah, and against the south of the Jerahmeelites, and against the south of the Kenites.

8ਤਦ ਦਾਵੀਦ ਅਤੇ ਉਹ ਦੇ ਬੰਦਿਆਂ ਨੇ ਚੜ੍ਹ ਕੇ ਗੇਸ਼ੂਰੀਆਂ, ਗਰਜ਼ੀਆਂ ਅਤੇ ਅਮਾਲੇਕੀਆਂ ਉੱਤੇ ਚੜ੍ਹਾਈ ਕੀਤੀ। (ਪੁਰਾਣੇ ਸਮੇਂ ਤੋਂ ਇਹ ਲੋਕ ਸ਼ੂਰ ਅਤੇ ਮਿਸਰ ਦੇਸ਼ ਤੱਕ ਫੈਲੇ ਹੋਏ ਸਨ।)

9ਜਦੋਂ ਵੀ ਦਾਵੀਦ ਨੇ ਉਸ ਇਲਾਕੇ ਉੱਤੇ ਹਮਲਾ ਕੀਤਾ ਤਾਂ ਉਸ ਨੇ ਕਿਸੇ ਆਦਮੀ ਜਾਂ ਔਰਤ ਨੂੰ ਜਿਉਂਦਾ ਨਹੀਂ ਛੱਡਿਆ ਸਗੋਂ ਭੇਡਾਂ ਅਤੇ ਡੰਗਰ, ਗਧੇ, ਊਠ ਅਤੇ ਕੱਪੜੇ ਲੈ ਲਏ। ਫਿਰ ਉਹ ਆਕੀਸ਼ ਕੋਲ ਵਾਪਸ ਆ ਗਿਆ।

10ਜਦੋਂ ਆਕੀਸ਼ ਨੇ ਪੁੱਛਿਆ, “ਅੱਜ ਤੁਹਾਡਾ ਰਾਹ ਕਿੱਥੇ ਸੀ?” ਦਾਵੀਦ ਨੇ ਆਖਿਆ, “ਯਹੂਦਾਹ ਦੇ ਨੇਗੇਵ ਦੇ ਵਿਰੁੱਧ” ਅਤੇ “ਯਰਹਮਿਏਲੀਆਂ ਦੇ ਨੇਗੇਵ ਦੇ ਵਿਰੁੱਧ” ਅਤੇ “ਕੇਨੀਆਂ ਦੇ ਨੇਗੇਵ ਦੇ ਵਿਰੁੱਧ।”

11ਉਸ ਨੇ ਗਾਥ ਵਿੱਚ ਲਿਆਉਣ ਲਈ ਕਿਸੇ ਮਰਦ ਜਾਂ ਔਰਤ ਨੂੰ ਜੀਉਂਦਾ ਨਾ ਛੱਡਿਆ ਕਿਉਂ ਜੋ ਉਸ ਨੇ ਸੋਚਿਆ, “ਇਹ ਕਿਤੇ ਸਾਡੇ ਵਿਰੁੱਧ ਖ਼ਬਰ ਨਾ ਦੇਣ, ‘ਕਿ ਦਾਵੀਦ ਨੇ ਇਹ ਕੰਮ ਕੀਤਾ ਹੈ।’ ” ਜਦੋਂ ਤੱਕ ਉਹ ਫ਼ਲਿਸਤੀਆਂ ਦੇ ਖੇਤਰ ਵਿੱਚ ਰਿਹਾ ਉਸਦੀ ਇਹੋ ਹੀ ਰੀਤ ਸੀ।

12ਆਕੀਸ਼ ਨੇ ਦਾਵੀਦ ਉੱਤੇ ਭਰੋਸਾ ਕੀਤਾ ਅਤੇ ਆਪਣੇ ਮਨ ਵਿੱਚ ਕਿਹਾ, “ਉਹ ਆਪਣੇ ਲੋਕਾਂ ਅਰਥਾਤ ਇਸਰਾਏਲੀਆਂ ਲਈ ਕਿੰਨਾ ਘਿਣਾਉਣਾ ਹੈ ਉਹ ਉਸ ਤੋਂ ਨਫ਼ਰਤ ਕਰਦੇ ਹੋਣਗੇ ਇਸ ਲਈ ਉਹ ਜੀਵਨ ਭਰ ਮੇਰਾ ਸੇਵਕ ਬਣੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.