1 ਸ਼ਮੂਏਲ 27

ਤਦ ਦਾਵੀਦ ਅਤੇ ਉਹ ਦੇ ਬੰਦਿਆਂ ਨੇ ਚੜ੍ਹ ਕੇ ਗੇਸ਼ੂਰੀਆਂ, ਗਰਜ਼ੀਆਂ ਅਤੇ ਅਮਾਲੇਕੀਆਂ ਉੱਤੇ ਚੜ੍ਹਾਈ ਕੀਤੀ। (ਪੁਰਾਣੇ ਸਮੇਂ ਤੋਂ ਇਹ ਲੋਕ ਸ਼ੂਰ ਅਤੇ ਮਿਸਰ ਦੇਸ਼ ਤੱਕ ਫੈਲੇ ਹੋਏ ਸਨ।)

1 Samuel 27:8 (UKJV) And David and his men went up, and invaded the Geshurites, and the Gezrites, and the Amalekites: for those nations were of old the inhabitants of the land, as you go to Shur, even unto the land of Egypt.

6ਸੋ ਉਸ ਦਿਨ ਆਕੀਸ਼ ਨੇ ਉਸ ਨੂੰ ਸਿਕਲਗ ਸ਼ਹਿਰ ਦੇ ਦਿੱਤਾ ਅਤੇ ਸਿਕਲਗ ਉਦੋਂ ਤੋਂ ਯਹੂਦਾਹ ਦੇ ਰਾਜਿਆਂ ਦਾ ਸ਼ਹਿਰ ਹੈ।

7ਦਾਵੀਦ ਇੱਕ ਸਾਲ ਅਤੇ ਚਾਰ ਮਹੀਨੇ ਫ਼ਲਿਸਤੀਆਂ ਦੇ ਸ਼ਹਿਰ ਵਿੱਚ ਰਿਹਾ।

8ਤਦ ਦਾਵੀਦ ਅਤੇ ਉਹ ਦੇ ਬੰਦਿਆਂ ਨੇ ਚੜ੍ਹ ਕੇ ਗੇਸ਼ੂਰੀਆਂ, ਗਰਜ਼ੀਆਂ ਅਤੇ ਅਮਾਲੇਕੀਆਂ ਉੱਤੇ ਚੜ੍ਹਾਈ ਕੀਤੀ। (ਪੁਰਾਣੇ ਸਮੇਂ ਤੋਂ ਇਹ ਲੋਕ ਸ਼ੂਰ ਅਤੇ ਮਿਸਰ ਦੇਸ਼ ਤੱਕ ਫੈਲੇ ਹੋਏ ਸਨ।)

9ਜਦੋਂ ਵੀ ਦਾਵੀਦ ਨੇ ਉਸ ਇਲਾਕੇ ਉੱਤੇ ਹਮਲਾ ਕੀਤਾ ਤਾਂ ਉਸ ਨੇ ਕਿਸੇ ਆਦਮੀ ਜਾਂ ਔਰਤ ਨੂੰ ਜਿਉਂਦਾ ਨਹੀਂ ਛੱਡਿਆ ਸਗੋਂ ਭੇਡਾਂ ਅਤੇ ਡੰਗਰ, ਗਧੇ, ਊਠ ਅਤੇ ਕੱਪੜੇ ਲੈ ਲਏ। ਫਿਰ ਉਹ ਆਕੀਸ਼ ਕੋਲ ਵਾਪਸ ਆ ਗਿਆ।

10ਜਦੋਂ ਆਕੀਸ਼ ਨੇ ਪੁੱਛਿਆ, “ਅੱਜ ਤੁਹਾਡਾ ਰਾਹ ਕਿੱਥੇ ਸੀ?” ਦਾਵੀਦ ਨੇ ਆਖਿਆ, “ਯਹੂਦਾਹ ਦੇ ਨੇਗੇਵ ਦੇ ਵਿਰੁੱਧ” ਅਤੇ “ਯਰਹਮਿਏਲੀਆਂ ਦੇ ਨੇਗੇਵ ਦੇ ਵਿਰੁੱਧ” ਅਤੇ “ਕੇਨੀਆਂ ਦੇ ਨੇਗੇਵ ਦੇ ਵਿਰੁੱਧ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.