1 ਸ਼ਮੂਏਲ 27

ਜਦੋਂ ਵੀ ਦਾਵੀਦ ਨੇ ਉਸ ਇਲਾਕੇ ਉੱਤੇ ਹਮਲਾ ਕੀਤਾ ਤਾਂ ਉਸ ਨੇ ਕਿਸੇ ਆਦਮੀ ਜਾਂ ਔਰਤ ਨੂੰ ਜਿਉਂਦਾ ਨਹੀਂ ਛੱਡਿਆ ਸਗੋਂ ਭੇਡਾਂ ਅਤੇ ਡੰਗਰ, ਗਧੇ, ਊਠ ਅਤੇ ਕੱਪੜੇ ਲੈ ਲਏ। ਫਿਰ ਉਹ ਆਕੀਸ਼ ਕੋਲ ਵਾਪਸ ਆ ਗਿਆ।

1 Samuel 27:9 (UKJV) And David stroke the land, and left neither man nor woman alive, and took away the sheep, and the oxen, and the asses, and the camels, and the apparel, and returned, and came to Achish.

7ਦਾਵੀਦ ਇੱਕ ਸਾਲ ਅਤੇ ਚਾਰ ਮਹੀਨੇ ਫ਼ਲਿਸਤੀਆਂ ਦੇ ਸ਼ਹਿਰ ਵਿੱਚ ਰਿਹਾ।

8ਤਦ ਦਾਵੀਦ ਅਤੇ ਉਹ ਦੇ ਬੰਦਿਆਂ ਨੇ ਚੜ੍ਹ ਕੇ ਗੇਸ਼ੂਰੀਆਂ, ਗਰਜ਼ੀਆਂ ਅਤੇ ਅਮਾਲੇਕੀਆਂ ਉੱਤੇ ਚੜ੍ਹਾਈ ਕੀਤੀ। (ਪੁਰਾਣੇ ਸਮੇਂ ਤੋਂ ਇਹ ਲੋਕ ਸ਼ੂਰ ਅਤੇ ਮਿਸਰ ਦੇਸ਼ ਤੱਕ ਫੈਲੇ ਹੋਏ ਸਨ।)

9ਜਦੋਂ ਵੀ ਦਾਵੀਦ ਨੇ ਉਸ ਇਲਾਕੇ ਉੱਤੇ ਹਮਲਾ ਕੀਤਾ ਤਾਂ ਉਸ ਨੇ ਕਿਸੇ ਆਦਮੀ ਜਾਂ ਔਰਤ ਨੂੰ ਜਿਉਂਦਾ ਨਹੀਂ ਛੱਡਿਆ ਸਗੋਂ ਭੇਡਾਂ ਅਤੇ ਡੰਗਰ, ਗਧੇ, ਊਠ ਅਤੇ ਕੱਪੜੇ ਲੈ ਲਏ। ਫਿਰ ਉਹ ਆਕੀਸ਼ ਕੋਲ ਵਾਪਸ ਆ ਗਿਆ।

10ਜਦੋਂ ਆਕੀਸ਼ ਨੇ ਪੁੱਛਿਆ, “ਅੱਜ ਤੁਹਾਡਾ ਰਾਹ ਕਿੱਥੇ ਸੀ?” ਦਾਵੀਦ ਨੇ ਆਖਿਆ, “ਯਹੂਦਾਹ ਦੇ ਨੇਗੇਵ ਦੇ ਵਿਰੁੱਧ” ਅਤੇ “ਯਰਹਮਿਏਲੀਆਂ ਦੇ ਨੇਗੇਵ ਦੇ ਵਿਰੁੱਧ” ਅਤੇ “ਕੇਨੀਆਂ ਦੇ ਨੇਗੇਵ ਦੇ ਵਿਰੁੱਧ।”

11ਉਸ ਨੇ ਗਾਥ ਵਿੱਚ ਲਿਆਉਣ ਲਈ ਕਿਸੇ ਮਰਦ ਜਾਂ ਔਰਤ ਨੂੰ ਜੀਉਂਦਾ ਨਾ ਛੱਡਿਆ ਕਿਉਂ ਜੋ ਉਸ ਨੇ ਸੋਚਿਆ, “ਇਹ ਕਿਤੇ ਸਾਡੇ ਵਿਰੁੱਧ ਖ਼ਬਰ ਨਾ ਦੇਣ, ‘ਕਿ ਦਾਵੀਦ ਨੇ ਇਹ ਕੰਮ ਕੀਤਾ ਹੈ।’ ” ਜਦੋਂ ਤੱਕ ਉਹ ਫ਼ਲਿਸਤੀਆਂ ਦੇ ਖੇਤਰ ਵਿੱਚ ਰਿਹਾ ਉਸਦੀ ਇਹੋ ਹੀ ਰੀਤ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.