1 ਸ਼ਮੂਏਲ 27

ਦਾਵੀਦ ਇੱਕ ਸਾਲ ਅਤੇ ਚਾਰ ਮਹੀਨੇ ਫ਼ਲਿਸਤੀਆਂ ਦੇ ਸ਼ਹਿਰ ਵਿੱਚ ਰਿਹਾ।

1 Samuel 27:7 (UKJV) And the time that David dwelt in the country of the Philistines was a full year and four months.

5ਤਦ ਦਾਵੀਦ ਨੇ ਆਕੀਸ਼ ਨੂੰ ਆਖਿਆ, “ਜੇ ਤੇਰੀ ਨਿਗਾਹ ਵਿੱਚ ਮੇਰੇ ਉੱਤੇ ਕਿਰਪਾ ਹੋਈ ਹੈ ਤਾਂ ਮੈਨੂੰ ਦੇਸ਼ ਵਿੱਚ ਵੱਸਣ ਲਈ ਕਿਸੇ ਸ਼ਹਿਰ ਵਿੱਚ ਜਗ੍ਹਾ ਦੇ। ਤੇਰਾ ਸੇਵਕ ਤੇਰੇ ਨਾਲ ਰਾਜਧਾਨੀ ਵਿੱਚ ਕਿਉਂ ਰਹੇ?”

6ਸੋ ਉਸ ਦਿਨ ਆਕੀਸ਼ ਨੇ ਉਸ ਨੂੰ ਸਿਕਲਗ ਸ਼ਹਿਰ ਦੇ ਦਿੱਤਾ ਅਤੇ ਸਿਕਲਗ ਉਦੋਂ ਤੋਂ ਯਹੂਦਾਹ ਦੇ ਰਾਜਿਆਂ ਦਾ ਸ਼ਹਿਰ ਹੈ।

7ਦਾਵੀਦ ਇੱਕ ਸਾਲ ਅਤੇ ਚਾਰ ਮਹੀਨੇ ਫ਼ਲਿਸਤੀਆਂ ਦੇ ਸ਼ਹਿਰ ਵਿੱਚ ਰਿਹਾ।

8ਤਦ ਦਾਵੀਦ ਅਤੇ ਉਹ ਦੇ ਬੰਦਿਆਂ ਨੇ ਚੜ੍ਹ ਕੇ ਗੇਸ਼ੂਰੀਆਂ, ਗਰਜ਼ੀਆਂ ਅਤੇ ਅਮਾਲੇਕੀਆਂ ਉੱਤੇ ਚੜ੍ਹਾਈ ਕੀਤੀ। (ਪੁਰਾਣੇ ਸਮੇਂ ਤੋਂ ਇਹ ਲੋਕ ਸ਼ੂਰ ਅਤੇ ਮਿਸਰ ਦੇਸ਼ ਤੱਕ ਫੈਲੇ ਹੋਏ ਸਨ।)

9ਜਦੋਂ ਵੀ ਦਾਵੀਦ ਨੇ ਉਸ ਇਲਾਕੇ ਉੱਤੇ ਹਮਲਾ ਕੀਤਾ ਤਾਂ ਉਸ ਨੇ ਕਿਸੇ ਆਦਮੀ ਜਾਂ ਔਰਤ ਨੂੰ ਜਿਉਂਦਾ ਨਹੀਂ ਛੱਡਿਆ ਸਗੋਂ ਭੇਡਾਂ ਅਤੇ ਡੰਗਰ, ਗਧੇ, ਊਠ ਅਤੇ ਕੱਪੜੇ ਲੈ ਲਏ। ਫਿਰ ਉਹ ਆਕੀਸ਼ ਕੋਲ ਵਾਪਸ ਆ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.