1 ਸ਼ਮੂਏਲ 27

ਤਦ ਦਾਵੀਦ ਨੇ ਆਕੀਸ਼ ਨੂੰ ਆਖਿਆ, “ਜੇ ਤੇਰੀ ਨਿਗਾਹ ਵਿੱਚ ਮੇਰੇ ਉੱਤੇ ਕਿਰਪਾ ਹੋਈ ਹੈ ਤਾਂ ਮੈਨੂੰ ਦੇਸ਼ ਵਿੱਚ ਵੱਸਣ ਲਈ ਕਿਸੇ ਸ਼ਹਿਰ ਵਿੱਚ ਜਗ੍ਹਾ ਦੇ। ਤੇਰਾ ਸੇਵਕ ਤੇਰੇ ਨਾਲ ਰਾਜਧਾਨੀ ਵਿੱਚ ਕਿਉਂ ਰਹੇ?”

1 Samuel 27:5 (UKJV) And David said unto Achish, If I have now found grace in yours eyes, let them give me a place in some town in the country, that I may dwell there: for why should your servant dwell in the royal city with you?

3ਦਾਵੀਦ ਅਤੇ ਉਸਦੇ ਆਦਮੀ ਆਕੀਸ਼ ਦੇ ਨਾਲ ਗਾਥ ਵਿੱਚ ਰਹਿਣ ਲੱਗੇ। ਹਰੇਕ ਆਦਮੀ ਦਾ ਪਰਿਵਾਰ ਉਸਦੇ ਨਾਲ ਸੀ ਅਤੇ ਦਾਵੀਦ ਦੀਆਂ ਦੋ ਪਤਨੀਆਂ ਸਨ: ਅਹੀਨੋਅਮ ਯਿਜ਼ਰਏਲ ਅਤੇ ਕਰਮਲ ਦੀ ਅਬੀਗੈਲ, ਜੋ ਨਾਬਾਲ ਦੀ ਪਤਨੀ ਸੀ।

4ਜਦੋਂ ਸ਼ਾਊਲ ਨੂੰ ਦੱਸਿਆ ਗਿਆ ਕਿ ਦਾਵੀਦ ਗਾਥ ਨੂੰ ਭੱਜ ਗਿਆ ਹੈ, ਤਾਂ ਉਹ ਉਸ ਨੂੰ ਲੱਭਣ ਲਈ ਨਾ ਨਿੱਕਲਿਆ।

5ਤਦ ਦਾਵੀਦ ਨੇ ਆਕੀਸ਼ ਨੂੰ ਆਖਿਆ, “ਜੇ ਤੇਰੀ ਨਿਗਾਹ ਵਿੱਚ ਮੇਰੇ ਉੱਤੇ ਕਿਰਪਾ ਹੋਈ ਹੈ ਤਾਂ ਮੈਨੂੰ ਦੇਸ਼ ਵਿੱਚ ਵੱਸਣ ਲਈ ਕਿਸੇ ਸ਼ਹਿਰ ਵਿੱਚ ਜਗ੍ਹਾ ਦੇ। ਤੇਰਾ ਸੇਵਕ ਤੇਰੇ ਨਾਲ ਰਾਜਧਾਨੀ ਵਿੱਚ ਕਿਉਂ ਰਹੇ?”

6ਸੋ ਉਸ ਦਿਨ ਆਕੀਸ਼ ਨੇ ਉਸ ਨੂੰ ਸਿਕਲਗ ਸ਼ਹਿਰ ਦੇ ਦਿੱਤਾ ਅਤੇ ਸਿਕਲਗ ਉਦੋਂ ਤੋਂ ਯਹੂਦਾਹ ਦੇ ਰਾਜਿਆਂ ਦਾ ਸ਼ਹਿਰ ਹੈ।

7ਦਾਵੀਦ ਇੱਕ ਸਾਲ ਅਤੇ ਚਾਰ ਮਹੀਨੇ ਫ਼ਲਿਸਤੀਆਂ ਦੇ ਸ਼ਹਿਰ ਵਿੱਚ ਰਿਹਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.