1 ਸ਼ਮੂਏਲ 27

ਜਦੋਂ ਸ਼ਾਊਲ ਨੂੰ ਦੱਸਿਆ ਗਿਆ ਕਿ ਦਾਵੀਦ ਗਾਥ ਨੂੰ ਭੱਜ ਗਿਆ ਹੈ, ਤਾਂ ਉਹ ਉਸ ਨੂੰ ਲੱਭਣ ਲਈ ਨਾ ਨਿੱਕਲਿਆ।

1 Samuel 27:4 (UKJV) And it was told Saul that David was fled to Gath: and he sought no more again for him.

2ਤਾਂ ਦਾਵੀਦ ਅਤੇ ਉਹ ਦੇ ਨਾਲ ਦੇ ਛੇ ਸੌ ਮਨੁੱਖ ਤੁਰ ਗਏ ਅਤੇ ਗਾਥ ਦੇ ਰਾਜਾ ਮਾਓਕ ਦੇ ਪੁੱਤਰ ਆਕੀਸ਼ ਕੋਲ ਗਏ।

3ਦਾਵੀਦ ਅਤੇ ਉਸਦੇ ਆਦਮੀ ਆਕੀਸ਼ ਦੇ ਨਾਲ ਗਾਥ ਵਿੱਚ ਰਹਿਣ ਲੱਗੇ। ਹਰੇਕ ਆਦਮੀ ਦਾ ਪਰਿਵਾਰ ਉਸਦੇ ਨਾਲ ਸੀ ਅਤੇ ਦਾਵੀਦ ਦੀਆਂ ਦੋ ਪਤਨੀਆਂ ਸਨ: ਅਹੀਨੋਅਮ ਯਿਜ਼ਰਏਲ ਅਤੇ ਕਰਮਲ ਦੀ ਅਬੀਗੈਲ, ਜੋ ਨਾਬਾਲ ਦੀ ਪਤਨੀ ਸੀ।

4ਜਦੋਂ ਸ਼ਾਊਲ ਨੂੰ ਦੱਸਿਆ ਗਿਆ ਕਿ ਦਾਵੀਦ ਗਾਥ ਨੂੰ ਭੱਜ ਗਿਆ ਹੈ, ਤਾਂ ਉਹ ਉਸ ਨੂੰ ਲੱਭਣ ਲਈ ਨਾ ਨਿੱਕਲਿਆ।

5ਤਦ ਦਾਵੀਦ ਨੇ ਆਕੀਸ਼ ਨੂੰ ਆਖਿਆ, “ਜੇ ਤੇਰੀ ਨਿਗਾਹ ਵਿੱਚ ਮੇਰੇ ਉੱਤੇ ਕਿਰਪਾ ਹੋਈ ਹੈ ਤਾਂ ਮੈਨੂੰ ਦੇਸ਼ ਵਿੱਚ ਵੱਸਣ ਲਈ ਕਿਸੇ ਸ਼ਹਿਰ ਵਿੱਚ ਜਗ੍ਹਾ ਦੇ। ਤੇਰਾ ਸੇਵਕ ਤੇਰੇ ਨਾਲ ਰਾਜਧਾਨੀ ਵਿੱਚ ਕਿਉਂ ਰਹੇ?”

6ਸੋ ਉਸ ਦਿਨ ਆਕੀਸ਼ ਨੇ ਉਸ ਨੂੰ ਸਿਕਲਗ ਸ਼ਹਿਰ ਦੇ ਦਿੱਤਾ ਅਤੇ ਸਿਕਲਗ ਉਦੋਂ ਤੋਂ ਯਹੂਦਾਹ ਦੇ ਰਾਜਿਆਂ ਦਾ ਸ਼ਹਿਰ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.