1 ਸ਼ਮੂਏਲ 27

ਦਾਵੀਦ ਅਤੇ ਉਸਦੇ ਆਦਮੀ ਆਕੀਸ਼ ਦੇ ਨਾਲ ਗਾਥ ਵਿੱਚ ਰਹਿਣ ਲੱਗੇ। ਹਰੇਕ ਆਦਮੀ ਦਾ ਪਰਿਵਾਰ ਉਸਦੇ ਨਾਲ ਸੀ ਅਤੇ ਦਾਵੀਦ ਦੀਆਂ ਦੋ ਪਤਨੀਆਂ ਸਨ: ਅਹੀਨੋਅਮ ਯਿਜ਼ਰਏਲ ਅਤੇ ਕਰਮਲ ਦੀ ਅਬੀਗੈਲ, ਜੋ ਨਾਬਾਲ ਦੀ ਪਤਨੀ ਸੀ।

1 Samuel 27:3 (UKJV) And David dwelt with Achish at Gath, he and his men, every man with his household, even David with his two wives, Ahinoam the Jezreelitess, and Abigail the Carmelitess, Nabal's wife.

1ਪਰ ਦਾਵੀਦ ਨੇ ਆਪਣੇ ਮਨ ਵਿੱਚ ਸੋਚਿਆ, “ਇਨ੍ਹਾਂ ਦਿਨਾਂ ਵਿੱਚੋਂ ਇੱਕ ਦਿਨ ਮੈਂ ਸ਼ਾਊਲ ਦੇ ਹੱਥੋਂ ਤਬਾਹ ਹੋ ਜਾਵਾਂਗਾ। ਸਭ ਤੋਂ ਵਧੀਆ ਕੰਮ ਜੋ ਮੈਂ ਕਰ ਸਕਦਾ ਹਾਂ ਉਹ ਇਹੋ ਹੀ ਹੋਵੇਗਾ ਕਿ ਮੈਂ ਫ਼ਲਿਸਤੀਆਂ ਦੇ ਦੇਸ਼ ਵਿੱਚ ਵੱਸ ਜਾਂਵਾ। ਤਦ ਸ਼ਾਊਲ ਇਸਰਾਏਲ ਵਿੱਚੋਂ ਮੈਨੂੰ ਲੱਭਣਾ ਛੱਡ ਦੇਵੇਗਾ ਅਤੇ ਮੈਂ ਉਸਦੇ ਹੱਥੋਂ ਛੁੱਟ ਜਾਵਾਂਗਾ।”

2ਤਾਂ ਦਾਵੀਦ ਅਤੇ ਉਹ ਦੇ ਨਾਲ ਦੇ ਛੇ ਸੌ ਮਨੁੱਖ ਤੁਰ ਗਏ ਅਤੇ ਗਾਥ ਦੇ ਰਾਜਾ ਮਾਓਕ ਦੇ ਪੁੱਤਰ ਆਕੀਸ਼ ਕੋਲ ਗਏ।

3ਦਾਵੀਦ ਅਤੇ ਉਸਦੇ ਆਦਮੀ ਆਕੀਸ਼ ਦੇ ਨਾਲ ਗਾਥ ਵਿੱਚ ਰਹਿਣ ਲੱਗੇ। ਹਰੇਕ ਆਦਮੀ ਦਾ ਪਰਿਵਾਰ ਉਸਦੇ ਨਾਲ ਸੀ ਅਤੇ ਦਾਵੀਦ ਦੀਆਂ ਦੋ ਪਤਨੀਆਂ ਸਨ: ਅਹੀਨੋਅਮ ਯਿਜ਼ਰਏਲ ਅਤੇ ਕਰਮਲ ਦੀ ਅਬੀਗੈਲ, ਜੋ ਨਾਬਾਲ ਦੀ ਪਤਨੀ ਸੀ।

4ਜਦੋਂ ਸ਼ਾਊਲ ਨੂੰ ਦੱਸਿਆ ਗਿਆ ਕਿ ਦਾਵੀਦ ਗਾਥ ਨੂੰ ਭੱਜ ਗਿਆ ਹੈ, ਤਾਂ ਉਹ ਉਸ ਨੂੰ ਲੱਭਣ ਲਈ ਨਾ ਨਿੱਕਲਿਆ।

5ਤਦ ਦਾਵੀਦ ਨੇ ਆਕੀਸ਼ ਨੂੰ ਆਖਿਆ, “ਜੇ ਤੇਰੀ ਨਿਗਾਹ ਵਿੱਚ ਮੇਰੇ ਉੱਤੇ ਕਿਰਪਾ ਹੋਈ ਹੈ ਤਾਂ ਮੈਨੂੰ ਦੇਸ਼ ਵਿੱਚ ਵੱਸਣ ਲਈ ਕਿਸੇ ਸ਼ਹਿਰ ਵਿੱਚ ਜਗ੍ਹਾ ਦੇ। ਤੇਰਾ ਸੇਵਕ ਤੇਰੇ ਨਾਲ ਰਾਜਧਾਨੀ ਵਿੱਚ ਕਿਉਂ ਰਹੇ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.