1 ਸ਼ਮੂਏਲ 28

ਉਸ ਔਰਤ ਦੇ ਘਰ ਇੱਕ ਮੋਟਾ ਵੱਛਾ ਸੀ, ਜਿਸ ਨੂੰ ਉਸ ਨੇ ਉਸੇ ਵੇਲੇ ਕੱਟਿਆ। ਉਸਨੇ ਆਟਾ ਲਿਆ ਅਤੇ ਉਸ ਨੂੰ ਗੁੰਨ੍ਹਿਆ ਅਤੇ ਬਿਨਾਂ ਖਮੀਰ ਦੇ ਰੋਟੀ ਪਕਾਈ।

1 Samuel 28:24 (UKJV) And the woman had a fat calf in the house; and she hasted, and killed it, and took flour, and kneaded it, and did bake unleavened bread thereof:

22ਹੁਣ ਕਿਰਪਾ ਕਰਕੇ ਆਪਣੇ ਸੇਵਕ ਦੀ ਗੱਲ ਸੁਣੋ ਅਤੇ ਮੈਂ ਤੁਹਾਨੂੰ ਕੁਝ ਭੋਜਨ ਦੇਣਾ ਚਾਉਂਦੀ ਤਾਂ ਜੋ ਤੁਸੀਂ ਖਾ ਸਕੋ ਅਤੇ ਆਪਣੇ ਰਾਹ ਉੱਤੇ ਚੱਲਣ ਦੀ ਤਾਕਤ ਪ੍ਰਾਪਤ ਕਰੋ।”

23ਉਸ ਨੇ ਇਨਕਾਰ ਕਰ ਦਿੱਤਾ ਅਤੇ ਕਿਹਾ, ਮੈਂ ਨਹੀਂ ਖਾਵਾਂਗਾ। ਪਰ ਉਸ ਦੇ ਆਦਮੀ ਉਸ ਔਰਤ ਨਾਲ ਮਿਲ ਕੇ ਉਸ ਨੂੰ ਬੇਨਤੀ ਕਰਨ ਲੱਗੇ, ਅਤੇ ਉਸ ਨੇ ਉਹਨਾਂ ਦੀ ਗੱਲ ਸੁਣੀ। ਉਹ ਜ਼ਮੀਨ ਤੋਂ ਉੱਠ ਕੇ ਮੰਜੇ ਤੇ ਬੈਠ ਗਿਆ।

24ਉਸ ਔਰਤ ਦੇ ਘਰ ਇੱਕ ਮੋਟਾ ਵੱਛਾ ਸੀ, ਜਿਸ ਨੂੰ ਉਸ ਨੇ ਉਸੇ ਵੇਲੇ ਕੱਟਿਆ। ਉਸਨੇ ਆਟਾ ਲਿਆ ਅਤੇ ਉਸ ਨੂੰ ਗੁੰਨ੍ਹਿਆ ਅਤੇ ਬਿਨਾਂ ਖਮੀਰ ਦੇ ਰੋਟੀ ਪਕਾਈ।

25ਤਦ ਉਸ ਨੇ ਉਹ ਨੂੰ ਸ਼ਾਊਲ ਅਤੇ ਉਸ ਦੇ ਮਨੁੱਖਾਂ ਦੇ ਅੱਗੇ ਰੱਖਿਆ ਅਤੇ ਉਹਨਾਂ ਨੇ ਖਾਧਾ। ਉਸੇ ਰਾਤ ਉਹ ਉੱਠ ਕੇ ਚਲੇ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.