1 ਸ਼ਮੂਏਲ 28

ਹੁਣ ਕਿਰਪਾ ਕਰਕੇ ਆਪਣੇ ਸੇਵਕ ਦੀ ਗੱਲ ਸੁਣੋ ਅਤੇ ਮੈਂ ਤੁਹਾਨੂੰ ਕੁਝ ਭੋਜਨ ਦੇਣਾ ਚਾਉਂਦੀ ਤਾਂ ਜੋ ਤੁਸੀਂ ਖਾ ਸਕੋ ਅਤੇ ਆਪਣੇ ਰਾਹ ਉੱਤੇ ਚੱਲਣ ਦੀ ਤਾਕਤ ਪ੍ਰਾਪਤ ਕਰੋ।”

1 Samuel 28:22 (UKJV) Now therefore, I pray you, hearken you also unto the voice of yours handmaid, and let me set a morsel of bread before you; and eat, that you may have strength, when you go on your way.

20ਸਮੂਏਲ ਦੀਆਂ ਗੱਲਾਂ ਤੋਂ ਡਰਦਾ ਹੋਇਆ ਸ਼ਾਊਲ ਝੱਟ ਜ਼ਮੀਨ ਉੱਤੇ ਡਿੱਗ ਪਿਆ। ਉਸਦੀ ਤਾਕਤ ਖਤਮ ਹੋ ਗਈ ਸੀ, ਕਿਉਂਕਿ ਉਸਨੇ ਸਾਰਾ ਦਿਨ ਅਤੇ ਸਾਰੀ ਰਾਤ ਕੁਝ ਨਹੀਂ ਖਾਧਾ ਸੀ।

21ਜਦੋਂ ਉਹ ਔਰਤ ਸ਼ਾਊਲ ਕੋਲ ਆਈ ਅਤੇ ਵੇਖਿਆ ਕਿ ਉਹ ਬਹੁਤ ਘਬਰਾ ਗਿਆ ਹੈ ਤਾਂ ਉਸ ਨੇ ਆਖਿਆ, “ਵੇਖ, ਤੇਰੀ ਦਾਸੀ ਨੇ ਤੇਰੀ ਗੱਲ ਮੰਨ ਲਈ ਹੈ। ਮੈਂ ਆਪਣੀ ਜਾਨ ਤਲੀ ਤੇ ਰੱਖੀ ਅਤੇ ਜੋ ਗੱਲਾਂ ਤੁਸੀਂ ਮੈਨੂੰ ਆਖੀਆਂ ਸਨ ਸੋ ਮੰਨ ਲਈਆਂ।

22ਹੁਣ ਕਿਰਪਾ ਕਰਕੇ ਆਪਣੇ ਸੇਵਕ ਦੀ ਗੱਲ ਸੁਣੋ ਅਤੇ ਮੈਂ ਤੁਹਾਨੂੰ ਕੁਝ ਭੋਜਨ ਦੇਣਾ ਚਾਉਂਦੀ ਤਾਂ ਜੋ ਤੁਸੀਂ ਖਾ ਸਕੋ ਅਤੇ ਆਪਣੇ ਰਾਹ ਉੱਤੇ ਚੱਲਣ ਦੀ ਤਾਕਤ ਪ੍ਰਾਪਤ ਕਰੋ।”

23ਉਸ ਨੇ ਇਨਕਾਰ ਕਰ ਦਿੱਤਾ ਅਤੇ ਕਿਹਾ, ਮੈਂ ਨਹੀਂ ਖਾਵਾਂਗਾ। ਪਰ ਉਸ ਦੇ ਆਦਮੀ ਉਸ ਔਰਤ ਨਾਲ ਮਿਲ ਕੇ ਉਸ ਨੂੰ ਬੇਨਤੀ ਕਰਨ ਲੱਗੇ, ਅਤੇ ਉਸ ਨੇ ਉਹਨਾਂ ਦੀ ਗੱਲ ਸੁਣੀ। ਉਹ ਜ਼ਮੀਨ ਤੋਂ ਉੱਠ ਕੇ ਮੰਜੇ ਤੇ ਬੈਠ ਗਿਆ।

24ਉਸ ਔਰਤ ਦੇ ਘਰ ਇੱਕ ਮੋਟਾ ਵੱਛਾ ਸੀ, ਜਿਸ ਨੂੰ ਉਸ ਨੇ ਉਸੇ ਵੇਲੇ ਕੱਟਿਆ। ਉਸਨੇ ਆਟਾ ਲਿਆ ਅਤੇ ਉਸ ਨੂੰ ਗੁੰਨ੍ਹਿਆ ਅਤੇ ਬਿਨਾਂ ਖਮੀਰ ਦੇ ਰੋਟੀ ਪਕਾਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.