1 ਸ਼ਮੂਏਲ 9

“ਕੱਲ੍ਹ ਇਸ ਸਮੇਂ ਦੇ ਵਿੱਚ ਮੈਂ ਬਿਨਯਾਮੀਨ ਦੇ ਦੇਸ਼ ਵਿੱਚੋਂ ਇੱਕ ਆਦਮੀ ਨੂੰ ਤੇਰੇ ਕੋਲ ਭੇਜਾਂਗਾ। ਉਸ ਨੂੰ ਮੇਰੇ ਲੋਕਾਂ ਇਸਰਾਏਲਿਆ ਉੱਤੇ ਰਾਜਾ ਮਸਹ ਕਰਨਾ; ਉਹ ਉਹਨਾਂ ਨੂੰ ਫ਼ਲਿਸਤੀਆਂ ਦੇ ਹੱਥੋਂ ਛੁਡਾਵੇਗਾ। ਮੈਂ ਆਪਣੇ ਲੋਕਾਂ ਵੱਲ ਤੱਕਿਆ ਹੈ, ਕਿਉਂਕਿ ਉਹਨਾਂ ਦੀ ਦੁਹਾਈ ਮੇਰੇ ਤੱਕ ਪਹੁੰਚੀ ਹੈ।”

1 Samuel 9:16 (UKJV) Tomorrow about this time I will send you a man out of the land of Benjamin, and you shall anoint him to be captain over my people Israel, that he may save my people out of the hand of the Philistines: for I have looked upon my people, because their cry has come unto me.

14ਉਹ ਨਗਰ ਨੂੰ ਚੜ੍ਹੇ ਅਤੇ ਉਸ ਵਿੱਚ ਵੜਦਿਆਂ ਹੀ ਸਮੂਏਲ ਉੱਚੇ ਸਥਾਨ ਨੂੰ ਜਾਣ ਲਈ ਉਹਨਾਂ ਦੇ ਸਾਹਮਣੇ ਬਾਹਰ ਨਿੱਕਲਿਆ।

15ਹੁਣ ਸ਼ਾਊਲ ਦੇ ਆਉਣ ਤੋਂ ਇੱਕ ਦਿਨ ਪਹਿਲਾਂ, ਯਾਹਵੇਹ ਨੇ ਸਮੂਏਲ ਨੂੰ ਇਹ ਆਖ ਦਿੱਤਾ ਸੀ:

16“ਕੱਲ੍ਹ ਇਸ ਸਮੇਂ ਦੇ ਵਿੱਚ ਮੈਂ ਬਿਨਯਾਮੀਨ ਦੇ ਦੇਸ਼ ਵਿੱਚੋਂ ਇੱਕ ਆਦਮੀ ਨੂੰ ਤੇਰੇ ਕੋਲ ਭੇਜਾਂਗਾ। ਉਸ ਨੂੰ ਮੇਰੇ ਲੋਕਾਂ ਇਸਰਾਏਲਿਆ ਉੱਤੇ ਰਾਜਾ ਮਸਹ ਕਰਨਾ; ਉਹ ਉਹਨਾਂ ਨੂੰ ਫ਼ਲਿਸਤੀਆਂ ਦੇ ਹੱਥੋਂ ਛੁਡਾਵੇਗਾ। ਮੈਂ ਆਪਣੇ ਲੋਕਾਂ ਵੱਲ ਤੱਕਿਆ ਹੈ, ਕਿਉਂਕਿ ਉਹਨਾਂ ਦੀ ਦੁਹਾਈ ਮੇਰੇ ਤੱਕ ਪਹੁੰਚੀ ਹੈ।”

17ਜਦੋਂ ਸਮੂਏਲ ਨੇ ਸ਼ਾਊਲ ਨੂੰ ਵੇਖਿਆ, ਤਾਂ ਯਾਹਵੇਹ ਨੇ ਉਸਨੂੰ ਕਿਹਾ, “ਇਹ ਉਹ ਆਦਮੀ ਹੈ ਜਿਸ ਬਾਰੇ ਮੈਂ ਤੇਰੇ ਨਾਲ ਗੱਲ ਕੀਤੀ ਸੀ। ਉਹ ਮੇਰੇ ਲੋਕਾਂ ਉੱਤੇ ਰਾਜ ਕਰੇਗਾ।”

18ਸ਼ਾਊਲ ਦਰਵਾਜ਼ੇ ਵਿੱਚ ਸਮੂਏਲ ਦੇ ਕੋਲ ਜਾ ਪਹੁੰਚਿਆ ਅਤੇ ਉਸਨੂੰ ਪੁੱਛਿਆ, “ਮੈਨੂੰ ਦੱਸੋ ਕਿ ਦਰਸ਼ੀ ਦਾ ਘਰ ਕਿੱਥੇ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.