2 ਰਾਜਿਆਂ 16

ਤਦ ਰਾਜਾ ਆਹਾਜ਼ ਅੱਸ਼ੂਰ ਦੇ ਰਾਜੇ ਤਿਗਲਥ-ਪਿਲਸਰ ਨੂੰ ਮਿਲਣ ਲਈ ਦਮਿਸ਼ਕ ਗਿਆ। ਉਸਨੇ ਦੰਮਿਸ਼ਕ ਵਿੱਚ ਇੱਕ ਜਗਵੇਦੀ ਦੇਖੀ ਅਤੇ ਊਰੀਯਾਹ ਜਾਜਕ ਨੂੰ ਨਿਰਮਾਣ ਲਈ ਵਿਸਤ੍ਰਿਤ ਯੋਜਨਾਵਾਂ ਦੇ ਨਾਲ ਜਗਵੇਦੀ ਦੀ ਸਮਾਨਤਾ ਦਾ ਨਮੂਨਾ ਭੇਜਿਆ।

2 Kings 16:10 (UKJV) And king Ahaz went to Damascus to meet Tiglathpileser king of Assyria, and saw an altar that was at Damascus: and king Ahaz sent to Urijah the priest the fashion of the altar, and the pattern of it, according to all the workmanship thereof.

8ਅਤੇ ਆਹਾਜ਼ ਨੇ ਯਾਹਵੇਹ ਦੇ ਭਵਨ ਵਿੱਚ ਅਤੇ ਸ਼ਾਹੀ ਮਹਿਲ ਦੇ ਖ਼ਜ਼ਾਨਿਆਂ ਵਿੱਚ ਪਈ ਚਾਂਦੀ ਅਤੇ ਸੋਨਾ ਲੈ ਕੇ ਅੱਸ਼ੂਰ ਦੇ ਰਾਜੇ ਨੂੰ ਤੋਹਫ਼ੇ ਵਜੋਂ ਭੇਜਿਆ।

9ਅੱਸ਼ੂਰ ਦੇ ਰਾਜੇ ਨੇ ਦੰਮਿਸ਼ਕ ਉੱਤੇ ਹਮਲਾ ਕਰਕੇ ਉਸ ਉੱਤੇ ਕਬਜ਼ਾ ਕਰ ਲਿਆ ਅਤੇ ਉੱਥੇ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਕੀਰ ਨੂੰ ਲੈ ਗਿਆ ਅਤੇ ਅਰਾਮ ਦੇ ਰਾਜਾ ਰੇਜ਼ੀਨ ਨੂੰ ਮਾਰ ਦਿੱਤਾ।

10ਤਦ ਰਾਜਾ ਆਹਾਜ਼ ਅੱਸ਼ੂਰ ਦੇ ਰਾਜੇ ਤਿਗਲਥ-ਪਿਲਸਰ ਨੂੰ ਮਿਲਣ ਲਈ ਦਮਿਸ਼ਕ ਗਿਆ। ਉਸਨੇ ਦੰਮਿਸ਼ਕ ਵਿੱਚ ਇੱਕ ਜਗਵੇਦੀ ਦੇਖੀ ਅਤੇ ਊਰੀਯਾਹ ਜਾਜਕ ਨੂੰ ਨਿਰਮਾਣ ਲਈ ਵਿਸਤ੍ਰਿਤ ਯੋਜਨਾਵਾਂ ਦੇ ਨਾਲ ਜਗਵੇਦੀ ਦੀ ਸਮਾਨਤਾ ਦਾ ਨਮੂਨਾ ਭੇਜਿਆ।

11ਇਸ ਲਈ ਊਰੀਯਾਹ ਜਾਜਕ ਨੇ ਉਹਨਾਂ ਸਾਰੀਆਂ ਯੋਜਨਾਵਾਂ ਦੇ ਅਨੁਸਾਰ ਇੱਕ ਜਗਵੇਦੀ ਬਣਾਈ ਜੋ ਰਾਜਾ ਆਹਾਜ਼ ਨੇ ਦੰਮਿਸ਼ਕ ਤੋਂ ਭੇਜੀ ਸੀ ਅਤੇ ਰਾਜਾ ਆਹਾਜ਼ ਦੇ ਵਾਪਸ ਆਉਣ ਤੋਂ ਪਹਿਲਾਂ ਇਸ ਨੂੰ ਪੂਰਾ ਕਰ ਦਿੱਤਾ।

12ਜਦੋਂ ਰਾਜਾ ਦੰਮਿਸ਼ਕ ਤੋਂ ਵਾਪਸ ਆਇਆ ਅਤੇ ਜਗਵੇਦੀ ਦੇਖੀ ਤਾਂ ਉਹ ਦੇ ਨੇੜੇ ਜਾ ਕੇ ਉਸ ਉੱਤੇ ਚੜ੍ਹਾਵਾ ਚੜ੍ਹਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.