10ਤਦ ਰਾਜਾ ਆਹਾਜ਼ ਅੱਸ਼ੂਰ ਦੇ ਰਾਜੇ ਤਿਗਲਥ-ਪਿਲਸਰ ਨੂੰ ਮਿਲਣ ਲਈ ਦਮਿਸ਼ਕ ਗਿਆ। ਉਸਨੇ ਦੰਮਿਸ਼ਕ ਵਿੱਚ ਇੱਕ ਜਗਵੇਦੀ ਦੇਖੀ ਅਤੇ ਊਰੀਯਾਹ ਜਾਜਕ ਨੂੰ ਨਿਰਮਾਣ ਲਈ ਵਿਸਤ੍ਰਿਤ ਯੋਜਨਾਵਾਂ ਦੇ ਨਾਲ ਜਗਵੇਦੀ ਦੀ ਸਮਾਨਤਾ ਦਾ ਨਮੂਨਾ ਭੇਜਿਆ।
11ਇਸ ਲਈ ਊਰੀਯਾਹ ਜਾਜਕ ਨੇ ਉਹਨਾਂ ਸਾਰੀਆਂ ਯੋਜਨਾਵਾਂ ਦੇ ਅਨੁਸਾਰ ਇੱਕ ਜਗਵੇਦੀ ਬਣਾਈ ਜੋ ਰਾਜਾ ਆਹਾਜ਼ ਨੇ ਦੰਮਿਸ਼ਕ ਤੋਂ ਭੇਜੀ ਸੀ ਅਤੇ ਰਾਜਾ ਆਹਾਜ਼ ਦੇ ਵਾਪਸ ਆਉਣ ਤੋਂ ਪਹਿਲਾਂ ਇਸ ਨੂੰ ਪੂਰਾ ਕਰ ਦਿੱਤਾ।
12ਜਦੋਂ ਰਾਜਾ ਦੰਮਿਸ਼ਕ ਤੋਂ ਵਾਪਸ ਆਇਆ ਅਤੇ ਜਗਵੇਦੀ ਦੇਖੀ ਤਾਂ ਉਹ ਦੇ ਨੇੜੇ ਜਾ ਕੇ ਉਸ ਉੱਤੇ ਚੜ੍ਹਾਵਾ ਚੜ੍ਹਾਇਆ।
13ਉਸ ਨੇ ਆਪਣੀ ਹੋਮ ਦੀ ਭੇਟ ਅਤੇ ਅਨਾਜ਼ ਦੀ ਭੇਟ ਚੜ੍ਹਾਈ, ਆਪਣੀ ਪੀਣ ਦੀ ਭੇਟ ਡੋਲ੍ਹ ਕੇ ਆਪਣੀਆਂ ਸੁੱਖ-ਸਾਂਦ ਦੀਆਂ ਭੇਟਾਂ ਦਾ ਲਹੂ ਜਗਵੇਦੀ ਉੱਤੇ ਛਿੜਕਿਆ।
14ਅਰ ਪਿੱਤਲ ਦੀ ਉਸ ਜਗਵੇਦੀ ਨੂੰ ਜੋ ਯਾਹਵੇਹ ਦੇ ਅੱਗੇ ਸੀ ਉਹ ਨੇ ਹੈਕਲ ਦੇ ਸਾਹਮਣਿਓਂ ਯਾਹਵੇਹ ਦੇ ਭਵਨ ਤੇ ਆਪਣੀ ਜਗਵੇਦੀ ਦੇ ਵਿੱਚਕਾਰ ਹਟਾ ਕੇ ਆਪਣੀ ਜਗਵੇਦੀ ਦੇ ਉੱਤਰ ਵੱਲ ਰੱਖ ਦਿੱਤਾ।