2 ਸ਼ਮੁਏਲ 1

ਉਸ ਨੌਜਵਾਨ ਨੇ ਕਿਹਾ, “ਮੈਂ ਗਿਲਬੋਆ ਪਹਾੜ ਉੱਤੇ ਸੀ ਅਤੇ ਉੱਥੇ ਸ਼ਾਊਲ ਆਪਣੇ ਬਰਛੇ ਉੱਤੇ ਢਾਸਣਾ ਲਾਈ ਪਿਆ ਸੀ, ਤਾਂ ਵੇਖੋ, ਰੱਥ ਅਤੇ ਘੁੜਸਵਾਰ ਉਹਨਾਂ ਦਾ ਜ਼ੋਰਦਾਰ ਪਿੱਛਾ ਕਰ ਰਹੇ ਸੀ।

2 Samuel 1:6 (UKJV) And the young man that told him said, As I happened by chance upon mount Gilboa, behold, Saul leaned upon his spear; and, lo, the chariots and horsemen followed hard after him.

4ਦਾਵੀਦ ਨੇ ਪੁੱਛਿਆ, “ਮੈਨੂੰ ਦੱਸ, ਕੀ ਹੋਇਆ?” ਉਸਨੇ ਜਵਾਬ ਦਿੱਤਾ, “ਮਨੁੱਖ ਲੜਾਈ ਵਿੱਚੋਂ ਭੱਜ ਗਏ, ਉਨ੍ਹਾਂ ਵਿੱਚੋਂ ਬਹੁਤ ਸਾਰੇ ਡਿੱਗ ਕੇ ਮਰ ਗਏ ਅਤੇ ਸ਼ਾਊਲ ਅਤੇ ਉਸਦਾ ਪੁੱਤਰ ਯੋਨਾਥਾਨ ਵੀ ਮਰ ਗਏ।”

5ਤਦ ਦਾਵੀਦ ਨੇ ਉਸ ਜੁਆਨ ਨੂੰ ਜਿਹੜਾ ਉਸ ਕੋਲ ਖ਼ਬਰ ਲਿਆਇਆ ਸੀ, ਆਖਿਆ, “ਤੈਨੂੰ ਕਿਵੇਂ ਪਤਾ ਕਿ ਸ਼ਾਊਲ ਅਤੇ ਉਸਦਾ ਪੁੱਤਰ ਯੋਨਾਥਾਨ ਮਰ ਗਏ ਹਨ?”

6ਉਸ ਨੌਜਵਾਨ ਨੇ ਕਿਹਾ, “ਮੈਂ ਗਿਲਬੋਆ ਪਹਾੜ ਉੱਤੇ ਸੀ ਅਤੇ ਉੱਥੇ ਸ਼ਾਊਲ ਆਪਣੇ ਬਰਛੇ ਉੱਤੇ ਢਾਸਣਾ ਲਾਈ ਪਿਆ ਸੀ, ਤਾਂ ਵੇਖੋ, ਰੱਥ ਅਤੇ ਘੁੜਸਵਾਰ ਉਹਨਾਂ ਦਾ ਜ਼ੋਰਦਾਰ ਪਿੱਛਾ ਕਰ ਰਹੇ ਸੀ।

7ਜਦ ਉਸ ਨੇ ਮੁੜ ਕੇ ਮੈਨੂੰ ਵੇਖਿਆ ਤਾਂ ਉਸ ਨੇ ਮੈਨੂੰ ਪੁਕਾਰਿਆ ਅਤੇ ਮੈਂ ਕਿਹਾ, ‘ਮੈਂ ਕੀ ਕਰ ਸਕਦਾ ਹਾਂ?’

8“ਉਸ ਨੇ ਮੈਨੂੰ ਪੁੱਛਿਆ, ‘ਤੂੰ ਕੌਣ ਹੈ?’ “ਮੈਂ ਜਵਾਬ ਦਿੱਤਾ, ‘ਇੱਕ ਅਮਾਲੇਕੀ ਹਾਂ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.