2 ਸ਼ਮੁਏਲ 15

ਤਦ ਰਾਜਾ ਆਪਣੇ ਸਾਰੇ ਘਰਾਣੇ ਦੇ ਨਾਲ ਤੁਰ ਪਿਆ। ਪਰ ਦਾਵੀਦ ਨੇ ਘਰ ਦੀ ਦੇਖਭਾਲ ਕਰਨ ਲਈ ਆਪਣੀਆਂ ਦਸ ਰਖੇਲਾਂ ਨੂੰ ਉੱਥੇ ਛੱਡ ਦਿੱਤਾ।

2 Samuel 15:16 (UKJV) And the king went forth, and all his household after him. And the king left ten women, which were concubines, to keep the house.

14ਜਦੋਂ ਦਾਵੀਦ ਨੇ ਇਹ ਸੁਣਿਆ ਤਾਂ ਉਸ ਨੇ ਯੇਰੂਸ਼ਲੇਮ ਵਿੱਚ ਆਪਣੇ ਨਾਲ ਦੇ ਸਾਰੇ ਸੇਵਕਾਂ ਨੂੰ ਹੁਕਮ ਦਿੱਤਾ, “ਉੱਠੋ! ਸਾਨੂੰ ਇੱਥੋਂ ਭੱਜਣਾ ਪਵੇਗਾ, ਨਹੀਂ ਤਾਂ ਅਸੀਂ ਅਬਸ਼ਾਲੋਮ ਤੋਂ ਬਚ ਨਹੀਂ ਸਕਾਂਗੇ। ਛੇਤੀ ਤੁਰੋ, ਅਜਿਹਾ ਨਾ ਹੋਵੇ ਕਿ ਉਹ ਤੁਰੰਤ ਆ ਕੇ ਸਾਨੂੰ ਫੜ ਲਵੇ ਅਤੇ ਸਾਡੇ ਉੱਤੇ ਬੁਰਿਆਈ ਲਿਆਵੇ ਅਤੇ ਤਲਵਾਰ ਦੀ ਧਾਰ ਨਾਲ ਸ਼ਹਿਰ ਨੂੰ ਨਾਸ਼ ਕਰੇ।”

15ਰਾਜੇ ਦੇ ਸੇਵਕਾਂ ਨੇ ਉਹ ਨੂੰ ਉੱਤਰ ਦਿੱਤਾ, “ਸੱਚਮੁੱਚ ਮੇਰੇ ਮਾਲਕ, ਤੁਹਾਡੇ ਸੇਵਕ ਜੋ ਕੁਝ ਸਾਡਾ ਮਾਲਕ ਆਖਦਾ ਹੈ, ਉਹ ਕਰਨ ਲਈ ਤਿਆਰ ਹਨ।”

16ਤਦ ਰਾਜਾ ਆਪਣੇ ਸਾਰੇ ਘਰਾਣੇ ਦੇ ਨਾਲ ਤੁਰ ਪਿਆ। ਪਰ ਦਾਵੀਦ ਨੇ ਘਰ ਦੀ ਦੇਖਭਾਲ ਕਰਨ ਲਈ ਆਪਣੀਆਂ ਦਸ ਰਖੇਲਾਂ ਨੂੰ ਉੱਥੇ ਛੱਡ ਦਿੱਤਾ।

17ਰਾਜੇ ਨੇ ਆਪਣੇ ਘਰ ਨੂੰ ਛੱਡ ਦਿੱਤਾ, ਸਾਰੇ ਲੋਕ ਮਗਰ ਹੋ ਗਏ। ਤੁਰਦੇ-ਫਿਰਦੇ ਉਹ ਆਖਰੀ ਘਰ ਪਹੁੰਚ ਕੇ ਰੁਕ ਗਏ।

18ਉਨ੍ਹਾਂ ਦੇ ਸਾਰੇ ਅਧਿਕਾਰੀ ਉਨ੍ਹਾਂ ਦੇ ਕੋਲੋਂ ਦੀ ਲੰਘੇ ਅਤੇ ਅੱਗੇ ਚਲੇ ਗਏ। ਇਹ ਸਾਰੇ ਕਰੇਥੀ, ਪਲੇਥੀ ਅਤੇ ਛੇ ਸੌ ਗਿੱਤੀ ਜੁਆਨ ਜੋ ਗਾਥ ਤੋਂ ਉਸ ਦੇ ਪਿੱਛੇ ਆਏ ਸਨ। ਰਾਜੇ ਦੇ ਅੱਗੇ ਪਾਰ ਲੰਘ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.