2 ਸ਼ਮੁਏਲ 15

ਉਨ੍ਹਾਂ ਦੇ ਸਾਰੇ ਅਧਿਕਾਰੀ ਉਨ੍ਹਾਂ ਦੇ ਕੋਲੋਂ ਦੀ ਲੰਘੇ ਅਤੇ ਅੱਗੇ ਚਲੇ ਗਏ। ਇਹ ਸਾਰੇ ਕਰੇਥੀ, ਪਲੇਥੀ ਅਤੇ ਛੇ ਸੌ ਗਿੱਤੀ ਜੁਆਨ ਜੋ ਗਾਥ ਤੋਂ ਉਸ ਦੇ ਪਿੱਛੇ ਆਏ ਸਨ। ਰਾਜੇ ਦੇ ਅੱਗੇ ਪਾਰ ਲੰਘ ਗਏ।

2 Samuel 15:18 (UKJV) And all his servants passed on beside him; and all the Cherethites, and all the Pelethites, and all the Gittites, six hundred men which came after him from Gath, passed on before the king.

16ਤਦ ਰਾਜਾ ਆਪਣੇ ਸਾਰੇ ਘਰਾਣੇ ਦੇ ਨਾਲ ਤੁਰ ਪਿਆ। ਪਰ ਦਾਵੀਦ ਨੇ ਘਰ ਦੀ ਦੇਖਭਾਲ ਕਰਨ ਲਈ ਆਪਣੀਆਂ ਦਸ ਰਖੇਲਾਂ ਨੂੰ ਉੱਥੇ ਛੱਡ ਦਿੱਤਾ।

17ਰਾਜੇ ਨੇ ਆਪਣੇ ਘਰ ਨੂੰ ਛੱਡ ਦਿੱਤਾ, ਸਾਰੇ ਲੋਕ ਮਗਰ ਹੋ ਗਏ। ਤੁਰਦੇ-ਫਿਰਦੇ ਉਹ ਆਖਰੀ ਘਰ ਪਹੁੰਚ ਕੇ ਰੁਕ ਗਏ।

18ਉਨ੍ਹਾਂ ਦੇ ਸਾਰੇ ਅਧਿਕਾਰੀ ਉਨ੍ਹਾਂ ਦੇ ਕੋਲੋਂ ਦੀ ਲੰਘੇ ਅਤੇ ਅੱਗੇ ਚਲੇ ਗਏ। ਇਹ ਸਾਰੇ ਕਰੇਥੀ, ਪਲੇਥੀ ਅਤੇ ਛੇ ਸੌ ਗਿੱਤੀ ਜੁਆਨ ਜੋ ਗਾਥ ਤੋਂ ਉਸ ਦੇ ਪਿੱਛੇ ਆਏ ਸਨ। ਰਾਜੇ ਦੇ ਅੱਗੇ ਪਾਰ ਲੰਘ ਗਏ।

19ਪਾਤਸ਼ਾਹ ਨੇ ਗਿੱਤੀ ਦੇ ਵਾਸੀ ਇੱਤਾਈ ਨੂੰ ਆਖਿਆ, “ਤੂੰ ਸਾਡੇ ਨਾਲ ਕਿਉਂ ਆਇਆ ਹੈ? ਤੂੰ ਮੁੜ ਜਾ ਅਤੇ ਰਾਜੇ ਨਾਲ ਰਹਿ ਕਿਉਂ ਜੋ ਤੂੰ ਪਰਦੇਸੀ ਹੈ, ਅਤੇ ਆਪਣੇ ਦੇਸ਼ ਵਿੱਚੋਂ ਕੱਢਿਆ ਹੋਇਆ ਹੈ।

20ਆਪਣੇ ਸਥਾਨ ਨੂੰ ਮੁੜ ਜਾ! ਕੱਲ ਹੀ ਤੂੰ ਆਇਆ ਹੈ। ਕੀ ਮੈਂ ਅੱਜ ਹੀ ਤੈਨੂੰ ਆਪਣੇ ਨਾਲ ਇੱਧਰ-ਉੱਧਰ ਲੈ ਕੇ ਫਿਰਾ? ਮੈਨੂੰ ਨਹੀਂ ਪਤਾ ਕਿ ਮੈਂ ਕਿੱਥੇ ਜਾ ਰਿਹਾ ਹਾਂ? ਤੂੰ ਵਾਪਸ ਜਾ, ਆਪਣੇ ਭਰਾਵਾਂ ਨੂੰ ਆਪਣੇ ਨਾਲ ਲੈ ਜਾ। ਯਾਹਵੇਹ ਤੁਹਾਡੇ ਉੱਤੇ ਆਪਣੀ ਦਯਾ ਅਤੇ ਵਫ਼ਾਦਾਰੀ ਵਿਖਾਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.