18ਉਨ੍ਹਾਂ ਦੇ ਸਾਰੇ ਅਧਿਕਾਰੀ ਉਨ੍ਹਾਂ ਦੇ ਕੋਲੋਂ ਦੀ ਲੰਘੇ ਅਤੇ ਅੱਗੇ ਚਲੇ ਗਏ। ਇਹ ਸਾਰੇ ਕਰੇਥੀ, ਪਲੇਥੀ ਅਤੇ ਛੇ ਸੌ ਗਿੱਤੀ ਜੁਆਨ ਜੋ ਗਾਥ ਤੋਂ ਉਸ ਦੇ ਪਿੱਛੇ ਆਏ ਸਨ। ਰਾਜੇ ਦੇ ਅੱਗੇ ਪਾਰ ਲੰਘ ਗਏ।
19ਪਾਤਸ਼ਾਹ ਨੇ ਗਿੱਤੀ ਦੇ ਵਾਸੀ ਇੱਤਾਈ ਨੂੰ ਆਖਿਆ, “ਤੂੰ ਸਾਡੇ ਨਾਲ ਕਿਉਂ ਆਇਆ ਹੈ? ਤੂੰ ਮੁੜ ਜਾ ਅਤੇ ਰਾਜੇ ਨਾਲ ਰਹਿ ਕਿਉਂ ਜੋ ਤੂੰ ਪਰਦੇਸੀ ਹੈ, ਅਤੇ ਆਪਣੇ ਦੇਸ਼ ਵਿੱਚੋਂ ਕੱਢਿਆ ਹੋਇਆ ਹੈ।
20ਆਪਣੇ ਸਥਾਨ ਨੂੰ ਮੁੜ ਜਾ! ਕੱਲ ਹੀ ਤੂੰ ਆਇਆ ਹੈ। ਕੀ ਮੈਂ ਅੱਜ ਹੀ ਤੈਨੂੰ ਆਪਣੇ ਨਾਲ ਇੱਧਰ-ਉੱਧਰ ਲੈ ਕੇ ਫਿਰਾ? ਮੈਨੂੰ ਨਹੀਂ ਪਤਾ ਕਿ ਮੈਂ ਕਿੱਥੇ ਜਾ ਰਿਹਾ ਹਾਂ? ਤੂੰ ਵਾਪਸ ਜਾ, ਆਪਣੇ ਭਰਾਵਾਂ ਨੂੰ ਆਪਣੇ ਨਾਲ ਲੈ ਜਾ। ਯਾਹਵੇਹ ਤੁਹਾਡੇ ਉੱਤੇ ਆਪਣੀ ਦਯਾ ਅਤੇ ਵਫ਼ਾਦਾਰੀ ਵਿਖਾਵੇ।”
21ਪਰ ਇੱਤਾਈ ਨੇ ਰਾਜੇ ਨੂੰ ਉੱਤਰ ਦਿੱਤਾ, ਜੀਉਂਦੇ ਯਾਹਵੇਹ ਦੀ ਸਹੁੰ, ਜਿੱਥੇ ਕਿਤੇ ਰਾਜਾ ਮੇਰਾ ਮਾਲਕ ਜਾਵੇ, ਭਾਵੇਂ ਮਰਿਆ ਹੋਵੇ ਭਾਵੇਂ ਜੀਉਂਦਾ ਉੱਥੇ ਤੁਹਾਡਾ ਦਾਸ ਵੀ ਜ਼ਰੂਰ ਨਾਲ ਜਾਵੇਗਾ।
22ਤਦ ਦਾਵੀਦ ਨੇ ਇੱਤਾਈ ਨੂੰ ਆਖਿਆ, ਚੱਲ ਪਾਰ ਲੰਘ। ਫਿਰ ਇੱਤਾਈ ਗਿੱਤੀ ਅਤੇ ਉਸਦੇ ਸਾਰੇ ਲੋਕ, ਸਭ ਬੱਚੇ ਜੋ ਉਸ ਦੇ ਨਾਲ ਸਨ ਪਾਰ ਲੰਘ ਗਏ।