2 ਸ਼ਮੁਏਲ 15

ਪਾਤਸ਼ਾਹ ਨੇ ਗਿੱਤੀ ਦੇ ਵਾਸੀ ਇੱਤਾਈ ਨੂੰ ਆਖਿਆ, “ਤੂੰ ਸਾਡੇ ਨਾਲ ਕਿਉਂ ਆਇਆ ਹੈ? ਤੂੰ ਮੁੜ ਜਾ ਅਤੇ ਰਾਜੇ ਨਾਲ ਰਹਿ ਕਿਉਂ ਜੋ ਤੂੰ ਪਰਦੇਸੀ ਹੈ, ਅਤੇ ਆਪਣੇ ਦੇਸ਼ ਵਿੱਚੋਂ ਕੱਢਿਆ ਹੋਇਆ ਹੈ।

2 Samuel 15:19 (UKJV) Then said the king to Ittai the Gittite, Wherefore go you also with us? return to your place, and abide with the king: for you are a stranger, and also an exile.

17ਰਾਜੇ ਨੇ ਆਪਣੇ ਘਰ ਨੂੰ ਛੱਡ ਦਿੱਤਾ, ਸਾਰੇ ਲੋਕ ਮਗਰ ਹੋ ਗਏ। ਤੁਰਦੇ-ਫਿਰਦੇ ਉਹ ਆਖਰੀ ਘਰ ਪਹੁੰਚ ਕੇ ਰੁਕ ਗਏ।

18ਉਨ੍ਹਾਂ ਦੇ ਸਾਰੇ ਅਧਿਕਾਰੀ ਉਨ੍ਹਾਂ ਦੇ ਕੋਲੋਂ ਦੀ ਲੰਘੇ ਅਤੇ ਅੱਗੇ ਚਲੇ ਗਏ। ਇਹ ਸਾਰੇ ਕਰੇਥੀ, ਪਲੇਥੀ ਅਤੇ ਛੇ ਸੌ ਗਿੱਤੀ ਜੁਆਨ ਜੋ ਗਾਥ ਤੋਂ ਉਸ ਦੇ ਪਿੱਛੇ ਆਏ ਸਨ। ਰਾਜੇ ਦੇ ਅੱਗੇ ਪਾਰ ਲੰਘ ਗਏ।

19ਪਾਤਸ਼ਾਹ ਨੇ ਗਿੱਤੀ ਦੇ ਵਾਸੀ ਇੱਤਾਈ ਨੂੰ ਆਖਿਆ, “ਤੂੰ ਸਾਡੇ ਨਾਲ ਕਿਉਂ ਆਇਆ ਹੈ? ਤੂੰ ਮੁੜ ਜਾ ਅਤੇ ਰਾਜੇ ਨਾਲ ਰਹਿ ਕਿਉਂ ਜੋ ਤੂੰ ਪਰਦੇਸੀ ਹੈ, ਅਤੇ ਆਪਣੇ ਦੇਸ਼ ਵਿੱਚੋਂ ਕੱਢਿਆ ਹੋਇਆ ਹੈ।

20ਆਪਣੇ ਸਥਾਨ ਨੂੰ ਮੁੜ ਜਾ! ਕੱਲ ਹੀ ਤੂੰ ਆਇਆ ਹੈ। ਕੀ ਮੈਂ ਅੱਜ ਹੀ ਤੈਨੂੰ ਆਪਣੇ ਨਾਲ ਇੱਧਰ-ਉੱਧਰ ਲੈ ਕੇ ਫਿਰਾ? ਮੈਨੂੰ ਨਹੀਂ ਪਤਾ ਕਿ ਮੈਂ ਕਿੱਥੇ ਜਾ ਰਿਹਾ ਹਾਂ? ਤੂੰ ਵਾਪਸ ਜਾ, ਆਪਣੇ ਭਰਾਵਾਂ ਨੂੰ ਆਪਣੇ ਨਾਲ ਲੈ ਜਾ। ਯਾਹਵੇਹ ਤੁਹਾਡੇ ਉੱਤੇ ਆਪਣੀ ਦਯਾ ਅਤੇ ਵਫ਼ਾਦਾਰੀ ਵਿਖਾਵੇ।”

21ਪਰ ਇੱਤਾਈ ਨੇ ਰਾਜੇ ਨੂੰ ਉੱਤਰ ਦਿੱਤਾ, ਜੀਉਂਦੇ ਯਾਹਵੇਹ ਦੀ ਸਹੁੰ, ਜਿੱਥੇ ਕਿਤੇ ਰਾਜਾ ਮੇਰਾ ਮਾਲਕ ਜਾਵੇ, ਭਾਵੇਂ ਮਰਿਆ ਹੋਵੇ ਭਾਵੇਂ ਜੀਉਂਦਾ ਉੱਥੇ ਤੁਹਾਡਾ ਦਾਸ ਵੀ ਜ਼ਰੂਰ ਨਾਲ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.