2 ਸ਼ਮੁਏਲ 19

ਕਿਰਪਾ ਕਰਕੇ ਆਪਣੇ ਸੇਵਕ ਨੂੰ ਮੁੜ ਜਾਣ ਦੀ ਆਗਿਆ ਦਿਓ ਤਾਂ ਜੋ ਮੈਂ ਆਪਣੇ ਪਿੰਡ ਵਿੱਚ, ਆਪਣੇ ਮਾਤਾ-ਪਿਤਾ ਦੀਆਂ ਕਬਰਾਂ ਦੇ ਕੋਲ ਮਰ ਜਾਵਾਂ। ਹਾਂ, ਇਹ ਕਿਮਹਾਮ, ਮੇਰਾ ਪੁੱਤਰ, ਤੁਹਾਡਾ ਸੇਵਕ ਹੈ। ਉਸ ਨੂੰ ਹੁਕਮ ਕਰੋ ਕਿ ਉਹ ਮੇਰੇ ਮਾਲਕ ਮਹਾਰਾਜ ਦੇ ਕੋਲ ਜਾ ਕੇ ਤੇਰੀ ਯੋਗ ਇੱਛਾ ਪੂਰੀ ਕਰੇ।

2 Samuel 19:37 (UKJV) Let your servant, I pray you, turn back again, that I may die in mine own city, and be buried by the grave of my father and of my mother. But behold your servant Chimham; let him go over with my lord the king; and do to him what shall seem good unto you.

35ਮੈਂ ਅੱਸੀ ਸਾਲਾਂ ਦਾ ਹੋ ਗਿਆ ਹਾਂ, ਅਤੇ ਮੈਂ ਹੁਣ ਕਿਸੇ ਚੀਜ਼ ਦਾ ਅਨੰਦ ਨਹੀਂ ਲੈ ਸਕਦਾ। ਭੋਜਨ ਅਤੇ ਵਾਈਨ ਹੁਣ ਸਵਾਦ ਨਹੀਂ ਰਹੇ, ਅਤੇ ਮੈਂ ਗਾਇਕਾਂ ਨੂੰ ਗਾਉਂਦੇ ਹੋਏ ਨਹੀਂ ਸੁਣ ਸਕਦਾ। ਜਾਂ ਕੀ ਮੈਂ ਅਜੇ ਵੀ ਨਰ ਅਤੇ ਮਾਦਾ ਗੀਤਾਂ ਨੂੰ ਪ੍ਰਦਰਸ਼ਨ ਕਰਦੇ ਸੁਣ ਸਕਦਾ ਹਾਂ? ਮੈਂ ਸਿਰਫ ਆਪਣੇ ਸੁਆਮੀ ਪਾਤਸ਼ਾਹ ਲਈ ਬੋਝ ਬਣਾਗਾ।

36ਤੇਰਾ ਸੇਵਕ ਤਾਂ ਰਾਜੇ ਦੇ ਨਾਲ ਹੀ ਯਰਦਨ ਨਦੀ ਪਾਰ ਕਰੇਗਾ ਪਰ ਕੀ ਲੋੜ ਹੈ ਕਿ ਰਾਜਾ ਬਦਲੇ ਵਿੱਚ ਇਹ ਇਨਾਮ ਦੇਵੇ।

37ਕਿਰਪਾ ਕਰਕੇ ਆਪਣੇ ਸੇਵਕ ਨੂੰ ਮੁੜ ਜਾਣ ਦੀ ਆਗਿਆ ਦਿਓ ਤਾਂ ਜੋ ਮੈਂ ਆਪਣੇ ਪਿੰਡ ਵਿੱਚ, ਆਪਣੇ ਮਾਤਾ-ਪਿਤਾ ਦੀਆਂ ਕਬਰਾਂ ਦੇ ਕੋਲ ਮਰ ਜਾਵਾਂ। ਹਾਂ, ਇਹ ਕਿਮਹਾਮ, ਮੇਰਾ ਪੁੱਤਰ, ਤੁਹਾਡਾ ਸੇਵਕ ਹੈ। ਉਸ ਨੂੰ ਹੁਕਮ ਕਰੋ ਕਿ ਉਹ ਮੇਰੇ ਮਾਲਕ ਮਹਾਰਾਜ ਦੇ ਕੋਲ ਜਾ ਕੇ ਤੇਰੀ ਯੋਗ ਇੱਛਾ ਪੂਰੀ ਕਰੇ।

38ਤਦ ਰਾਜੇ ਨੇ ਉੱਤਰ ਦਿੱਤਾ, “ਕਿਮਹਾਮ ਜ਼ਰੂਰ ਮੇਰੇ ਨਾਲ ਜਾਵੇਗਾ ਅਤੇ ਮੈਂ ਉਸ ਲਈ ਉਹੀ ਕਰਾਂਗਾ ਜੋ ਤੈਨੂੰ ਚੰਗਾ ਲੱਗੇ ਅਤੇ ਮੈਂ ਤੇਰੇ ਲਈ ਉਹੀ ਕਰਾਂਗਾ ਜੋ ਤੂੰ ਮੇਰੇ ਤੋਂ ਮੰਗੇ।”

39ਇਸ ਤੋਂ ਬਾਅਦ ਸਾਰੇ ਲੋਕ ਯਰਦਨ ਨਦੀ ਦੇ ਪਾਰ ਗਏ ਤਾਂ ਰਾਜਾ ਵੀ ਨਦੀ ਪਾਰ ਕਰ ਗਿਆ। ਤਦ ਰਾਜੇ ਨੇ ਬਾਰਜ਼ਿੱਲਈ ਨੂੰ ਚੁੰਮ ਕੇ ਅਸੀਸ ਦਿੱਤੀ। ਇਸ ਤੋਂ ਬਾਅਦ ਬਾਰਜ਼ਿੱਲਈ ਆਪਣੇ ਘਰ ਵਾਪਸ ਮੁੜ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.