36ਤੇਰਾ ਸੇਵਕ ਤਾਂ ਰਾਜੇ ਦੇ ਨਾਲ ਹੀ ਯਰਦਨ ਨਦੀ ਪਾਰ ਕਰੇਗਾ ਪਰ ਕੀ ਲੋੜ ਹੈ ਕਿ ਰਾਜਾ ਬਦਲੇ ਵਿੱਚ ਇਹ ਇਨਾਮ ਦੇਵੇ।
37ਕਿਰਪਾ ਕਰਕੇ ਆਪਣੇ ਸੇਵਕ ਨੂੰ ਮੁੜ ਜਾਣ ਦੀ ਆਗਿਆ ਦਿਓ ਤਾਂ ਜੋ ਮੈਂ ਆਪਣੇ ਪਿੰਡ ਵਿੱਚ, ਆਪਣੇ ਮਾਤਾ-ਪਿਤਾ ਦੀਆਂ ਕਬਰਾਂ ਦੇ ਕੋਲ ਮਰ ਜਾਵਾਂ। ਹਾਂ, ਇਹ ਕਿਮਹਾਮ, ਮੇਰਾ ਪੁੱਤਰ, ਤੁਹਾਡਾ ਸੇਵਕ ਹੈ। ਉਸ ਨੂੰ ਹੁਕਮ ਕਰੋ ਕਿ ਉਹ ਮੇਰੇ ਮਾਲਕ ਮਹਾਰਾਜ ਦੇ ਕੋਲ ਜਾ ਕੇ ਤੇਰੀ ਯੋਗ ਇੱਛਾ ਪੂਰੀ ਕਰੇ।
38ਤਦ ਰਾਜੇ ਨੇ ਉੱਤਰ ਦਿੱਤਾ, “ਕਿਮਹਾਮ ਜ਼ਰੂਰ ਮੇਰੇ ਨਾਲ ਜਾਵੇਗਾ ਅਤੇ ਮੈਂ ਉਸ ਲਈ ਉਹੀ ਕਰਾਂਗਾ ਜੋ ਤੈਨੂੰ ਚੰਗਾ ਲੱਗੇ ਅਤੇ ਮੈਂ ਤੇਰੇ ਲਈ ਉਹੀ ਕਰਾਂਗਾ ਜੋ ਤੂੰ ਮੇਰੇ ਤੋਂ ਮੰਗੇ।”
39ਇਸ ਤੋਂ ਬਾਅਦ ਸਾਰੇ ਲੋਕ ਯਰਦਨ ਨਦੀ ਦੇ ਪਾਰ ਗਏ ਤਾਂ ਰਾਜਾ ਵੀ ਨਦੀ ਪਾਰ ਕਰ ਗਿਆ। ਤਦ ਰਾਜੇ ਨੇ ਬਾਰਜ਼ਿੱਲਈ ਨੂੰ ਚੁੰਮ ਕੇ ਅਸੀਸ ਦਿੱਤੀ। ਇਸ ਤੋਂ ਬਾਅਦ ਬਾਰਜ਼ਿੱਲਈ ਆਪਣੇ ਘਰ ਵਾਪਸ ਮੁੜ ਗਿਆ।
40ਰਾਜਾ ਗਿਲਗਾਲ ਵੱਲ ਚੱਲ ਪਿਆ। ਕਿਮਹਾਮ ਰਾਜੇ ਦੇ ਨਾਲ ਸੀ। ਰਾਜੇ ਦੇ ਨਾਲ ਯਹੂਦੀਆ ਦੀ ਸਾਰੀ ਫ਼ੌਜ ਅਤੇ ਇਸਰਾਏਲ ਦੀ ਅੱਧੀ ਫ਼ੌਜ ਸੀ।