2 ਸ਼ਮੁਏਲ 3

ਈਸ਼-ਬੋਸ਼ੇਥ ਨੇ ਅਬਨੇਰ ਨੂੰ ਹੋਰ ਸ਼ਬਦ ਕਹਿਣ ਦੀ ਹਿੰਮਤ ਨਹੀਂ ਕੀਤੀ, ਕਿਉਂਕਿ ਉਹ ਉਸ ਤੋਂ ਡਰਦਾ ਸੀ।

2 Samuel 3:11 (UKJV) And he could not answer Abner a word again, because he feared him.

9ਪਰਮੇਸ਼ਵਰ ਅਬਨੇਰ ਨਾਲ ਅਜਿਹਾ ਹੀ ਕਰੇ, ਸਗੋਂ ਇਸ ਨਾਲੋਂ ਵੀ ਵਧੀਕ ਜੇ ਮੈਂ ਉਸ ਤਰ੍ਹਾਂ ਨਾਲ ਕੰਮ ਨਾ ਕਰਾਂ, ਜਿਵੇਂ ਯਾਹਵੇਹ ਨੇ ਦਾਵੀਦ ਨਾਲ ਸਹੁੰ ਖਾਦੀ ਹੈ।

10ਅਤੇ ਸ਼ਾਊਲ ਦੇ ਘਰਾਣੇ ਤੋਂ ਰਾਜ ਨੂੰ ਲੈ ਕੇ ਇਸਰਾਏਲ ਅਤੇ ਯਹੂਦਾਹ ਉੱਤੇ ਦਾਵੀਦ ਦੀ ਗੱਦੀ ਕਾਇਮ ਕਰ ਦਿਆਂ ਜੋ ਕੇ ਦਾਨ ਤੋਂ ਬੇਰਸ਼ੇਬਾ ਤੱਕ ਹੈ।”

11ਈਸ਼-ਬੋਸ਼ੇਥ ਨੇ ਅਬਨੇਰ ਨੂੰ ਹੋਰ ਸ਼ਬਦ ਕਹਿਣ ਦੀ ਹਿੰਮਤ ਨਹੀਂ ਕੀਤੀ, ਕਿਉਂਕਿ ਉਹ ਉਸ ਤੋਂ ਡਰਦਾ ਸੀ।

12ਤਦ ਅਬਨੇਰ ਨੇ ਦਾਵੀਦ ਕੋਲ ਇਹ ਆਖਣ ਲਈ ਆਪਣੀ ਵੱਲੋ ਸੰਦੇਸ਼ਵਾਹਕ ਭੇਜੇ, “ਇਹ ਕਿਸ ਦਾ ਦੇਸ ਹੈ? ਮੇਰੇ ਨਾਲ ਇਕਰਾਰਨਾਮਾ ਕਰੋ ਤਾਂ ਮੈਂ ਸਾਰੇ ਇਸਰਾਏਲ ਨੂੰ ਤੁਹਾਡੇ ਕੋਲ ਲਿਆਉਣ ਵਿੱਚ ਤੁਹਾਡੀ ਮਦਦ ਕਰਾਂਗਾ।”

13ਦਾਵੀਦ ਨੇ ਕਿਹਾ, “ਚੰਗਾ। ਮੈਂ ਤੇਰੇ ਨਾਲ ਇਕਰਾਰਨਾਮਾ ਕਰਾਂ। ਪਰ ਮੈਂ ਤੇਰੇ ਤੋਂ ਇੱਕ ਗੱਲ ਮੰਗਦਾ ਹਾਂ: ਮੇਰੀ ਹਜ਼ੂਰੀ ਵਿੱਚ ਉਦੋਂ ਤੱਕ ਨਾ ਆਓ ਜਦੋਂ ਤੱਕ ਤੁਸੀਂ ਸ਼ਾਊਲ ਦੀ ਧੀ ਮੀਕਲ ਨੂੰ ਮੇਰੇ ਕੋਲ ਨਾ ਲੈ ਕੇ ਆਓ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.