2 ਸ਼ਮੁਏਲ 3

ਤਦ ਅਬਨੇਰ ਨੇ ਦਾਵੀਦ ਕੋਲ ਇਹ ਆਖਣ ਲਈ ਆਪਣੀ ਵੱਲੋ ਸੰਦੇਸ਼ਵਾਹਕ ਭੇਜੇ, “ਇਹ ਕਿਸ ਦਾ ਦੇਸ ਹੈ? ਮੇਰੇ ਨਾਲ ਇਕਰਾਰਨਾਮਾ ਕਰੋ ਤਾਂ ਮੈਂ ਸਾਰੇ ਇਸਰਾਏਲ ਨੂੰ ਤੁਹਾਡੇ ਕੋਲ ਲਿਆਉਣ ਵਿੱਚ ਤੁਹਾਡੀ ਮਦਦ ਕਰਾਂਗਾ।”

2 Samuel 3:12 (UKJV) And Abner sent messengers to David on his behalf, saying, Whose is the land? saying also, Make your league with me, and, behold, my hand shall be with you, to bring about all Israel unto you.

10ਅਤੇ ਸ਼ਾਊਲ ਦੇ ਘਰਾਣੇ ਤੋਂ ਰਾਜ ਨੂੰ ਲੈ ਕੇ ਇਸਰਾਏਲ ਅਤੇ ਯਹੂਦਾਹ ਉੱਤੇ ਦਾਵੀਦ ਦੀ ਗੱਦੀ ਕਾਇਮ ਕਰ ਦਿਆਂ ਜੋ ਕੇ ਦਾਨ ਤੋਂ ਬੇਰਸ਼ੇਬਾ ਤੱਕ ਹੈ।”

11ਈਸ਼-ਬੋਸ਼ੇਥ ਨੇ ਅਬਨੇਰ ਨੂੰ ਹੋਰ ਸ਼ਬਦ ਕਹਿਣ ਦੀ ਹਿੰਮਤ ਨਹੀਂ ਕੀਤੀ, ਕਿਉਂਕਿ ਉਹ ਉਸ ਤੋਂ ਡਰਦਾ ਸੀ।

12ਤਦ ਅਬਨੇਰ ਨੇ ਦਾਵੀਦ ਕੋਲ ਇਹ ਆਖਣ ਲਈ ਆਪਣੀ ਵੱਲੋ ਸੰਦੇਸ਼ਵਾਹਕ ਭੇਜੇ, “ਇਹ ਕਿਸ ਦਾ ਦੇਸ ਹੈ? ਮੇਰੇ ਨਾਲ ਇਕਰਾਰਨਾਮਾ ਕਰੋ ਤਾਂ ਮੈਂ ਸਾਰੇ ਇਸਰਾਏਲ ਨੂੰ ਤੁਹਾਡੇ ਕੋਲ ਲਿਆਉਣ ਵਿੱਚ ਤੁਹਾਡੀ ਮਦਦ ਕਰਾਂਗਾ।”

13ਦਾਵੀਦ ਨੇ ਕਿਹਾ, “ਚੰਗਾ। ਮੈਂ ਤੇਰੇ ਨਾਲ ਇਕਰਾਰਨਾਮਾ ਕਰਾਂ। ਪਰ ਮੈਂ ਤੇਰੇ ਤੋਂ ਇੱਕ ਗੱਲ ਮੰਗਦਾ ਹਾਂ: ਮੇਰੀ ਹਜ਼ੂਰੀ ਵਿੱਚ ਉਦੋਂ ਤੱਕ ਨਾ ਆਓ ਜਦੋਂ ਤੱਕ ਤੁਸੀਂ ਸ਼ਾਊਲ ਦੀ ਧੀ ਮੀਕਲ ਨੂੰ ਮੇਰੇ ਕੋਲ ਨਾ ਲੈ ਕੇ ਆਓ।”

14ਤਦ ਦਾਵੀਦ ਨੇ ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਕੋਲ ਸੰਦੇਸ਼ਵਾਹਕ ਭੇਜ ਕੇ ਆਖਿਆ, “ਮੇਰੀ ਪਤਨੀ ਮੀਕਲ ਮੈਨੂੰ ਦੇ ਦਿਓ, ਜਿਸ ਨੂੰ ਮੈਂ ਸੌ ਫ਼ਲਿਸਤੀਆਂ ਦੀ ਖੱਲਾਂ ਦੇ ਮੁੱਲ ਤੇ ਵਿਆਹ ਕੇ ਲਿਆਇਆ ਸੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.