2 ਸ਼ਮੁਏਲ 3

ਦਾਵੀਦ ਨੇ ਕਿਹਾ, “ਚੰਗਾ। ਮੈਂ ਤੇਰੇ ਨਾਲ ਇਕਰਾਰਨਾਮਾ ਕਰਾਂ। ਪਰ ਮੈਂ ਤੇਰੇ ਤੋਂ ਇੱਕ ਗੱਲ ਮੰਗਦਾ ਹਾਂ: ਮੇਰੀ ਹਜ਼ੂਰੀ ਵਿੱਚ ਉਦੋਂ ਤੱਕ ਨਾ ਆਓ ਜਦੋਂ ਤੱਕ ਤੁਸੀਂ ਸ਼ਾਊਲ ਦੀ ਧੀ ਮੀਕਲ ਨੂੰ ਮੇਰੇ ਕੋਲ ਨਾ ਲੈ ਕੇ ਆਓ।”

2 Samuel 3:13 (UKJV) And he said, Well; I will make a league with you: but one thing I require of you, that is, You shall not see my face, except you first bring Michal Saul's daughter, when you come to see my face.

11ਈਸ਼-ਬੋਸ਼ੇਥ ਨੇ ਅਬਨੇਰ ਨੂੰ ਹੋਰ ਸ਼ਬਦ ਕਹਿਣ ਦੀ ਹਿੰਮਤ ਨਹੀਂ ਕੀਤੀ, ਕਿਉਂਕਿ ਉਹ ਉਸ ਤੋਂ ਡਰਦਾ ਸੀ।

12ਤਦ ਅਬਨੇਰ ਨੇ ਦਾਵੀਦ ਕੋਲ ਇਹ ਆਖਣ ਲਈ ਆਪਣੀ ਵੱਲੋ ਸੰਦੇਸ਼ਵਾਹਕ ਭੇਜੇ, “ਇਹ ਕਿਸ ਦਾ ਦੇਸ ਹੈ? ਮੇਰੇ ਨਾਲ ਇਕਰਾਰਨਾਮਾ ਕਰੋ ਤਾਂ ਮੈਂ ਸਾਰੇ ਇਸਰਾਏਲ ਨੂੰ ਤੁਹਾਡੇ ਕੋਲ ਲਿਆਉਣ ਵਿੱਚ ਤੁਹਾਡੀ ਮਦਦ ਕਰਾਂਗਾ।”

13ਦਾਵੀਦ ਨੇ ਕਿਹਾ, “ਚੰਗਾ। ਮੈਂ ਤੇਰੇ ਨਾਲ ਇਕਰਾਰਨਾਮਾ ਕਰਾਂ। ਪਰ ਮੈਂ ਤੇਰੇ ਤੋਂ ਇੱਕ ਗੱਲ ਮੰਗਦਾ ਹਾਂ: ਮੇਰੀ ਹਜ਼ੂਰੀ ਵਿੱਚ ਉਦੋਂ ਤੱਕ ਨਾ ਆਓ ਜਦੋਂ ਤੱਕ ਤੁਸੀਂ ਸ਼ਾਊਲ ਦੀ ਧੀ ਮੀਕਲ ਨੂੰ ਮੇਰੇ ਕੋਲ ਨਾ ਲੈ ਕੇ ਆਓ।”

14ਤਦ ਦਾਵੀਦ ਨੇ ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਕੋਲ ਸੰਦੇਸ਼ਵਾਹਕ ਭੇਜ ਕੇ ਆਖਿਆ, “ਮੇਰੀ ਪਤਨੀ ਮੀਕਲ ਮੈਨੂੰ ਦੇ ਦਿਓ, ਜਿਸ ਨੂੰ ਮੈਂ ਸੌ ਫ਼ਲਿਸਤੀਆਂ ਦੀ ਖੱਲਾਂ ਦੇ ਮੁੱਲ ਤੇ ਵਿਆਹ ਕੇ ਲਿਆਇਆ ਸੀ।”

15ਇਸ ਲਈ ਈਸ਼-ਬੋਸ਼ੇਥ ਨੇ ਹੁਕਮ ਦਿੱਤਾ ਅਤੇ ਉਸ ਇਸਤਰੀ ਨੂੰ ਉਸਦੇ ਪਤੀ ਲਾਇਸ਼ ਦੇ ਪੁੱਤਰ ਫਲਟੀਏਲ ਤੋਂ ਖੋਹ ਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.