1ਜਦੋਂ ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਨੇ ਸੁਣਿਆ ਕਿ ਅਬਨੇਰ ਹੇਬਰੋਨ ਵਿੱਚ ਮਰ ਗਿਆ ਹੈ, ਤਾਂ ਉਹ ਘਬਰਾ ਗਿਆ ਅਤੇ ਸਾਰੀ ਇਸਰਾਏਲੀ ਵੀ ਘਬਰਾ ਗਏ।
2ਹੁਣ ਸ਼ਾਊਲ ਦੇ ਪੁੱਤਰ ਕੋਲ ਦੋ ਆਦਮੀ ਸਨ ਜੋ ਟੋਲੀਆਂ ਦੇ ਪ੍ਰਧਾਨ ਸਨ: ਇੱਕ ਦਾ ਨਾਮ ਬਆਨਾਹ ਅਤੇ ਦੂਜੇ ਦਾ ਨਾਮ ਰੇਕਾਬ ਸੀ; ਉਹ ਬਿਨਯਾਮੀਨ ਦੇ ਗੋਤ ਵਿੱਚੋਂ ਬੇਰੋਥੀ ਰਿੰਮੋਨ ਦੇ ਪੁੱਤਰ ਸਨ ਕਿਉਂ ਜੋ ਬੇਰੋਥੀ ਨੂੰ ਵੀ ਬਿਨਯਾਮੀਨ ਦਾ ਹਿੱਸਾ ਮੰਨਿਆ ਜਾਂਦਾ ਹੈ,
3ਕਿਉਂਕਿ ਬੇਰੋਥ ਦੇ ਲੋਕ ਗਿੱਤਾਯਮ ਨੂੰ ਭੱਜ ਗਏ ਸਨ ਅਤੇ ਅੱਜ ਤੱਕ ਉੱਥੇ ਪਰਦੇਸੀਆਂ ਵਾਂਗ ਰਹਿੰਦੇ ਹਨ।
4ਸ਼ਾਊਲ ਦੇ ਪੁੱਤਰ ਯੋਨਾਥਾਨ ਦਾ ਇੱਕ ਪੁੱਤਰ ਸੀ ਜੋ ਦੋਵੇਂ ਪੈਰਾਂ ਤੋਂ ਲੰਗੜਾ ਸੀ। ਉਹ ਪੰਜ ਸਾਲਾਂ ਦਾ ਸੀ ਜਦੋਂ ਸ਼ਾਊਲ ਅਤੇ ਯੋਨਾਥਾਨ ਬਾਰੇ ਯਿਜ਼ਰਏਲ ਤੋਂ ਖ਼ਬਰ ਆਈ ਤਾਂ ਉਸਦੀ ਦਾਸੀ ਉਸਨੂੰ ਚੁੱਕ ਕੇ ਭੱਜ ਗਈ, ਪਰ ਜਦੋਂ ਉਸਨੇ ਜਾਣ ਲਈ ਕਾਹਲੀ ਕੀਤੀ ਤਾਂ ਉਹ ਡਿੱਗ ਗਿਆ ਅਤੇ ਅਪਾਹਜ ਹੋ ਗਿਆ। ਉਸਦਾ ਨਾਮ ਮਫ਼ੀਬੋਸ਼ਥ ਸੀ।