2 ਸ਼ਮੁਏਲ 4

ਕਿਉਂਕਿ ਬੇਰੋਥ ਦੇ ਲੋਕ ਗਿੱਤਾਯਮ ਨੂੰ ਭੱਜ ਗਏ ਸਨ ਅਤੇ ਅੱਜ ਤੱਕ ਉੱਥੇ ਪਰਦੇਸੀਆਂ ਵਾਂਗ ਰਹਿੰਦੇ ਹਨ।

2 Samuel 4:3 (UKJV) And the Beerothites fled to Gittaim, and were sojourners there until this day.)

1ਜਦੋਂ ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਨੇ ਸੁਣਿਆ ਕਿ ਅਬਨੇਰ ਹੇਬਰੋਨ ਵਿੱਚ ਮਰ ਗਿਆ ਹੈ, ਤਾਂ ਉਹ ਘਬਰਾ ਗਿਆ ਅਤੇ ਸਾਰੀ ਇਸਰਾਏਲੀ ਵੀ ਘਬਰਾ ਗਏ।

2ਹੁਣ ਸ਼ਾਊਲ ਦੇ ਪੁੱਤਰ ਕੋਲ ਦੋ ਆਦਮੀ ਸਨ ਜੋ ਟੋਲੀਆਂ ਦੇ ਪ੍ਰਧਾਨ ਸਨ: ਇੱਕ ਦਾ ਨਾਮ ਬਆਨਾਹ ਅਤੇ ਦੂਜੇ ਦਾ ਨਾਮ ਰੇਕਾਬ ਸੀ; ਉਹ ਬਿਨਯਾਮੀਨ ਦੇ ਗੋਤ ਵਿੱਚੋਂ ਬੇਰੋਥੀ ਰਿੰਮੋਨ ਦੇ ਪੁੱਤਰ ਸਨ ਕਿਉਂ ਜੋ ਬੇਰੋਥੀ ਨੂੰ ਵੀ ਬਿਨਯਾਮੀਨ ਦਾ ਹਿੱਸਾ ਮੰਨਿਆ ਜਾਂਦਾ ਹੈ,

3ਕਿਉਂਕਿ ਬੇਰੋਥ ਦੇ ਲੋਕ ਗਿੱਤਾਯਮ ਨੂੰ ਭੱਜ ਗਏ ਸਨ ਅਤੇ ਅੱਜ ਤੱਕ ਉੱਥੇ ਪਰਦੇਸੀਆਂ ਵਾਂਗ ਰਹਿੰਦੇ ਹਨ।

4ਸ਼ਾਊਲ ਦੇ ਪੁੱਤਰ ਯੋਨਾਥਾਨ ਦਾ ਇੱਕ ਪੁੱਤਰ ਸੀ ਜੋ ਦੋਵੇਂ ਪੈਰਾਂ ਤੋਂ ਲੰਗੜਾ ਸੀ। ਉਹ ਪੰਜ ਸਾਲਾਂ ਦਾ ਸੀ ਜਦੋਂ ਸ਼ਾਊਲ ਅਤੇ ਯੋਨਾਥਾਨ ਬਾਰੇ ਯਿਜ਼ਰਏਲ ਤੋਂ ਖ਼ਬਰ ਆਈ ਤਾਂ ਉਸਦੀ ਦਾਸੀ ਉਸਨੂੰ ਚੁੱਕ ਕੇ ਭੱਜ ਗਈ, ਪਰ ਜਦੋਂ ਉਸਨੇ ਜਾਣ ਲਈ ਕਾਹਲੀ ਕੀਤੀ ਤਾਂ ਉਹ ਡਿੱਗ ਗਿਆ ਅਤੇ ਅਪਾਹਜ ਹੋ ਗਿਆ। ਉਸਦਾ ਨਾਮ ਮਫ਼ੀਬੋਸ਼ਥ ਸੀ।

5ਹੁਣ ਬੇਰੋਥੀ ਰਿੰਮੋਨ ਦੇ ਪੁੱਤਰ ਰੇਕਾਬ ਅਤੇ ਬਆਨਾਹ ਈਸ਼-ਬੋਸ਼ੇਥ ਦੇ ਘਰ ਨੂੰ ਤੁਰ ਪਏ ਅਤੇ ਉਹ ਦਿਨ ਦੀ ਗਰਮੀ ਵਿੱਚ ਉੱਥੇ ਪਹੁੰਚੇ ਜਦੋਂ ਉਹ ਦੁਪਹਿਰ ਦੇ ਵੇਲੇ ਆਰਾਮ ਕਰ ਰਿਹਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.