ਰਸੂਲਾਂ 15

ਯਾਕੋਬ ਨੇ ਅੱਗੇ ਕਿਹਾ, “ਇਸ ਲਈ ਇਹ ਮੇਰਾ ਨਿਆਂ ਹੈ, ਕਿ ਸਾਨੂੰ ਉਨ੍ਹਾਂ ਪਰਾਈਆਂ ਕੌਮਾਂ ਲਈ ਮੁਸ਼ਕਲ ਪੈਦਾ ਨਹੀਂ ਕਰਨੀ ਚਾਹੀਦੀ ਜਿਹੜੇ ਪਰਮੇਸ਼ਵਰ ਵੱਲ ਮੁੜ ਰਹੇ ਹਨ।

Acts 15:19 (UKJV) Wherefore my sentence is, that we trouble not them, which from among the Gentiles are turned to God:

17ਤਾਂ ਜੋ ਬਾਕੀ ਸਾਰੇ ਲੋਕ ਪ੍ਰਭੂ ਨੂੰ ਪੁਕਾਰਦੇ ਹਨ, ਇੱਥੋਂ ਤੱਕ ਸਾਰੇ ਗ਼ੈਰ-ਯਹੂਦੀ ਜੋ ਮੇਰੇ ਨਾਮ ਉੱਤੇ ਵਿਸ਼ਵਾਸ ਕਰਦੇ ਹਨ, ਪ੍ਰਭੂ ਆਖਦਾ ਹੈ, ਜੋ ਇਹ ਗੱਲਾਂ ਪੂਰਾ ਕਰਦਾ ਹੈ।”

18ਦੁਨੀਆਂ ਦੇ ਮੁੱਢ ਤੋਂ ਹੀ ਇਹ ਗੱਲਾਂ ਪਰਗਟ ਕਰਦਾ ਆਇਆ ਹੈ।

19ਯਾਕੋਬ ਨੇ ਅੱਗੇ ਕਿਹਾ, “ਇਸ ਲਈ ਇਹ ਮੇਰਾ ਨਿਆਂ ਹੈ, ਕਿ ਸਾਨੂੰ ਉਨ੍ਹਾਂ ਪਰਾਈਆਂ ਕੌਮਾਂ ਲਈ ਮੁਸ਼ਕਲ ਪੈਦਾ ਨਹੀਂ ਕਰਨੀ ਚਾਹੀਦੀ ਜਿਹੜੇ ਪਰਮੇਸ਼ਵਰ ਵੱਲ ਮੁੜ ਰਹੇ ਹਨ।

20ਇਸ ਦੀ ਬਜਾਏ ਸਾਨੂੰ ਉਨ੍ਹਾਂ ਨੂੰ ਲਿਖਣਾ ਚਾਹੀਦਾ ਹੈ, ਕਿ ਉਨ੍ਹਾਂ ਨੂੰ ਮੂਰਤੀਆਂ ਦੇ ਚੜਾਏ ਹੋਏ ਭੋਜਨ, ਜਿਨਸੀ ਅਨੈਤਿਕਤਾ, ਗਲਾ ਘੁੱਟੇ ਜਾਨਵਰਾਂ ਦੇ ਮਾਸ ਅਤੇ ਲਹੂ ਤੋਂ ਦੂਰ ਰਹਿਣਾ ਚਾਹੀਦਾ ਹੈ।

21ਕਿਉਂ ਜੋ ਮੁੱਢ ਤੋਂ ਹੀ ਹਰ ਸ਼ਹਿਰ ਵਿੱਚ ਮੋਸ਼ੇਹ ਦੀ ਬਿਵਸਥਾ ਦਾ ਪ੍ਰਚਾਰ ਕੀਤਾ ਗਿਆ ਹੈ ਅਤੇ ਹਰ ਸਬਤ ਦੇ ਦਿਨ ਪ੍ਰਾਰਥਨਾ ਸਥਾਨਾਂ ਵਿੱਚ ਉਸ ਦਾ ਬਚਨ ਪੜ੍ਹਿਆ ਜਾਂਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.