18ਦੁਨੀਆਂ ਦੇ ਮੁੱਢ ਤੋਂ ਹੀ ਇਹ ਗੱਲਾਂ ਪਰਗਟ ਕਰਦਾ ਆਇਆ ਹੈ।
19ਯਾਕੋਬ ਨੇ ਅੱਗੇ ਕਿਹਾ, “ਇਸ ਲਈ ਇਹ ਮੇਰਾ ਨਿਆਂ ਹੈ, ਕਿ ਸਾਨੂੰ ਉਨ੍ਹਾਂ ਪਰਾਈਆਂ ਕੌਮਾਂ ਲਈ ਮੁਸ਼ਕਲ ਪੈਦਾ ਨਹੀਂ ਕਰਨੀ ਚਾਹੀਦੀ ਜਿਹੜੇ ਪਰਮੇਸ਼ਵਰ ਵੱਲ ਮੁੜ ਰਹੇ ਹਨ।
20ਇਸ ਦੀ ਬਜਾਏ ਸਾਨੂੰ ਉਨ੍ਹਾਂ ਨੂੰ ਲਿਖਣਾ ਚਾਹੀਦਾ ਹੈ, ਕਿ ਉਨ੍ਹਾਂ ਨੂੰ ਮੂਰਤੀਆਂ ਦੇ ਚੜਾਏ ਹੋਏ ਭੋਜਨ, ਜਿਨਸੀ ਅਨੈਤਿਕਤਾ, ਗਲਾ ਘੁੱਟੇ ਜਾਨਵਰਾਂ ਦੇ ਮਾਸ ਅਤੇ ਲਹੂ ਤੋਂ ਦੂਰ ਰਹਿਣਾ ਚਾਹੀਦਾ ਹੈ।
21ਕਿਉਂ ਜੋ ਮੁੱਢ ਤੋਂ ਹੀ ਹਰ ਸ਼ਹਿਰ ਵਿੱਚ ਮੋਸ਼ੇਹ ਦੀ ਬਿਵਸਥਾ ਦਾ ਪ੍ਰਚਾਰ ਕੀਤਾ ਗਿਆ ਹੈ ਅਤੇ ਹਰ ਸਬਤ ਦੇ ਦਿਨ ਪ੍ਰਾਰਥਨਾ ਸਥਾਨਾਂ ਵਿੱਚ ਉਸ ਦਾ ਬਚਨ ਪੜ੍ਹਿਆ ਜਾਂਦਾ ਹੈ।”
22ਤਦ ਰਸੂਲਾਂ ਅਤੇ ਬਜ਼ੁਰਗਾਂ, ਅਤੇ ਸਾਰੀ ਕਲੀਸਿਆ ਨੂੰ ਇਹ ਚੰਗਾ ਲੱਗਿਆ ਕਿ ਆਪਣੇ ਵਿੱਚੋਂ ਕੁਝ ਮਨੁੱਖ ਚੁਣ ਕੇ ਪੌਲੁਸ ਅਤੇ ਬਰਨਬਾਸ ਦੇ ਨਾਲ ਅੰਤਾਕਿਆ ਨੂੰ ਭੇਜੀਏ। ਉਨ੍ਹਾਂ ਨੇ ਯਹੂਦਾ (ਜਿਸ ਨੂੰ ਬਰਸਬਾਸ ਕਿਹਾ ਜਾਂਦਾ ਹੈ) ਅਤੇ ਸੀਲਾਸ ਨੂੰ ਚੁਣਿਆ, ਉਹ ਮਨੁੱਖ ਜਿਹੜੇ ਵਿਸ਼ਵਾਸੀਆਂ ਵਿੱਚ ਆਗੂ ਸਨ।