ਰਸੂਲਾਂ 15

ਕਿਉਂ ਜੋ ਮੁੱਢ ਤੋਂ ਹੀ ਹਰ ਸ਼ਹਿਰ ਵਿੱਚ ਮੋਸ਼ੇਹ ਦੀ ਬਿਵਸਥਾ ਦਾ ਪ੍ਰਚਾਰ ਕੀਤਾ ਗਿਆ ਹੈ ਅਤੇ ਹਰ ਸਬਤ ਦੇ ਦਿਨ ਪ੍ਰਾਰਥਨਾ ਸਥਾਨਾਂ ਵਿੱਚ ਉਸ ਦਾ ਬਚਨ ਪੜ੍ਹਿਆ ਜਾਂਦਾ ਹੈ।”

Acts 15:21 (UKJV) For Moses of old time has in every city them that preach him, being read in the synagogues every sabbath day.

19ਯਾਕੋਬ ਨੇ ਅੱਗੇ ਕਿਹਾ, “ਇਸ ਲਈ ਇਹ ਮੇਰਾ ਨਿਆਂ ਹੈ, ਕਿ ਸਾਨੂੰ ਉਨ੍ਹਾਂ ਪਰਾਈਆਂ ਕੌਮਾਂ ਲਈ ਮੁਸ਼ਕਲ ਪੈਦਾ ਨਹੀਂ ਕਰਨੀ ਚਾਹੀਦੀ ਜਿਹੜੇ ਪਰਮੇਸ਼ਵਰ ਵੱਲ ਮੁੜ ਰਹੇ ਹਨ।

20ਇਸ ਦੀ ਬਜਾਏ ਸਾਨੂੰ ਉਨ੍ਹਾਂ ਨੂੰ ਲਿਖਣਾ ਚਾਹੀਦਾ ਹੈ, ਕਿ ਉਨ੍ਹਾਂ ਨੂੰ ਮੂਰਤੀਆਂ ਦੇ ਚੜਾਏ ਹੋਏ ਭੋਜਨ, ਜਿਨਸੀ ਅਨੈਤਿਕਤਾ, ਗਲਾ ਘੁੱਟੇ ਜਾਨਵਰਾਂ ਦੇ ਮਾਸ ਅਤੇ ਲਹੂ ਤੋਂ ਦੂਰ ਰਹਿਣਾ ਚਾਹੀਦਾ ਹੈ।

21ਕਿਉਂ ਜੋ ਮੁੱਢ ਤੋਂ ਹੀ ਹਰ ਸ਼ਹਿਰ ਵਿੱਚ ਮੋਸ਼ੇਹ ਦੀ ਬਿਵਸਥਾ ਦਾ ਪ੍ਰਚਾਰ ਕੀਤਾ ਗਿਆ ਹੈ ਅਤੇ ਹਰ ਸਬਤ ਦੇ ਦਿਨ ਪ੍ਰਾਰਥਨਾ ਸਥਾਨਾਂ ਵਿੱਚ ਉਸ ਦਾ ਬਚਨ ਪੜ੍ਹਿਆ ਜਾਂਦਾ ਹੈ।”

22ਤਦ ਰਸੂਲਾਂ ਅਤੇ ਬਜ਼ੁਰਗਾਂ, ਅਤੇ ਸਾਰੀ ਕਲੀਸਿਆ ਨੂੰ ਇਹ ਚੰਗਾ ਲੱਗਿਆ ਕਿ ਆਪਣੇ ਵਿੱਚੋਂ ਕੁਝ ਮਨੁੱਖ ਚੁਣ ਕੇ ਪੌਲੁਸ ਅਤੇ ਬਰਨਬਾਸ ਦੇ ਨਾਲ ਅੰਤਾਕਿਆ ਨੂੰ ਭੇਜੀਏ। ਉਨ੍ਹਾਂ ਨੇ ਯਹੂਦਾ (ਜਿਸ ਨੂੰ ਬਰਸਬਾਸ ਕਿਹਾ ਜਾਂਦਾ ਹੈ) ਅਤੇ ਸੀਲਾਸ ਨੂੰ ਚੁਣਿਆ, ਉਹ ਮਨੁੱਖ ਜਿਹੜੇ ਵਿਸ਼ਵਾਸੀਆਂ ਵਿੱਚ ਆਗੂ ਸਨ।

23ਅਤੇ ਉਨ੍ਹਾਂ ਦੇ ਹੱਥ ਇਹ ਪੱਤਰ ਲਿਖ ਭੇਜਿਆ: ਰਸੂਲਾਂ, ਬਜ਼ੁਰਗਾਂ, ਅਤੇ ਤੁਹਾਡੇ ਭਰਾਵਾਂ ਵਲੋਂ, ਅੰਤਾਕਿਆ ਦੇ ਗ਼ੈਰ-ਯਹੂਦੀ ਵਿਸ਼ਵਾਸ ਕਰਨ ਵਾਲਿਆਂ ਲਈ, ਸੀਰੀਆ ਅਤੇ ਕਿਲਕਿਆ ਵਿਸ਼ਵਾਸੀਆਂ ਨੂੰ: ਨਮਸਕਾਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.