ਰਸੂਲਾਂ 15

ਕਾਫ਼ੀ ਵਿਚਾਰ-ਵਟਾਂਦਰੇ ਤੋਂ ਬਾਅਦ, ਪਤਰਸ ਉੱਠਿਆ ਅਤੇ ਉਨ੍ਹਾਂ ਨੂੰ ਸੰਬੋਧਿਤ ਕੀਤਾ: “ਭਾਈਉ, ਤੁਸੀਂ ਜਾਣਦੇ ਹੋ ਕਿ ਕੁਝ ਸਮਾਂ ਪਹਿਲਾਂ ਪਰਮੇਸ਼ਵਰ ਨੇ ਤੁਹਾਡੇ ਵਿਚਕਾਰ ਮੈਨੂੰ ਚੁਣਿਆ ਸੀ ਤਾਂ ਜੋ ਗ਼ੈਰ-ਯਹੂਦੀ ਮੇਰੇ ਬੁੱਲ੍ਹਾਂ ਤੋਂ ਖੁਸ਼ਖ਼ਬਰੀ ਦਾ ਸੰਦੇਸ਼ ਸੁਣ ਸਕਣ ਅਤੇ ਵਿਸ਼ਵਾਸ ਕਰਨ।

Acts 15:7 (UKJV) And when there had been much disputing, Peter rose up, and said unto them, Men and brethren, all of you know how that a good while ago God made choice among us, that the Gentiles by my mouth should hear the word of the gospel, and believe.

5ਫ਼ਰੀਸੀਆਂ ਦੀ ਸਭਾ ਨਾਲ ਸੰਬੰਧਿਤ ਕੁਝ ਨਿਹਚਾਵਾਨ ਖੜੇ ਹੋ ਗਏ ਅਤੇ ਕਹਿਣ ਲੱਗੇ, “ਗ਼ੈਰ-ਯਹੂਦੀਆਂ ਦੀ ਸੁੰਨਤ ਕਰਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਮੋਸ਼ੇਹ ਦੀ ਬਿਵਸਥਾ ਦੀ ਪਾਲਣਾ ਕਰਨ ਦੀ ਜ਼ਰੂਰਤ ਵੀ ਹੈ।”

6ਤਦ ਰਸੂਲ ਅਤੇ ਹੋਰ ਬਜ਼ੁਰਗ ਇਕੱਠੇ ਹੋਏ ਕਿ ਉਹ ਇਸ ਮਸਲੇ ਬਾਰੇ ਗੱਲ ਕਰਨ।

7ਕਾਫ਼ੀ ਵਿਚਾਰ-ਵਟਾਂਦਰੇ ਤੋਂ ਬਾਅਦ, ਪਤਰਸ ਉੱਠਿਆ ਅਤੇ ਉਨ੍ਹਾਂ ਨੂੰ ਸੰਬੋਧਿਤ ਕੀਤਾ: “ਭਾਈਉ, ਤੁਸੀਂ ਜਾਣਦੇ ਹੋ ਕਿ ਕੁਝ ਸਮਾਂ ਪਹਿਲਾਂ ਪਰਮੇਸ਼ਵਰ ਨੇ ਤੁਹਾਡੇ ਵਿਚਕਾਰ ਮੈਨੂੰ ਚੁਣਿਆ ਸੀ ਤਾਂ ਜੋ ਗ਼ੈਰ-ਯਹੂਦੀ ਮੇਰੇ ਬੁੱਲ੍ਹਾਂ ਤੋਂ ਖੁਸ਼ਖ਼ਬਰੀ ਦਾ ਸੰਦੇਸ਼ ਸੁਣ ਸਕਣ ਅਤੇ ਵਿਸ਼ਵਾਸ ਕਰਨ।

8ਪਰਮੇਸ਼ਵਰ, ਜਿਹੜਾ ਦਿਲਾਂ ਨੂੰ ਜਾਣਦਾ ਹੈ, ਅਤੇ ਉਸ ਨੇ ਉਨ੍ਹਾਂ ਨੂੰ ਪਵਿੱਤਰ ਆਤਮਾ ਦੇ ਕੇ ਦਿਖਾਇਆ ਕਿ ਉਸ ਨੇ ਉਨ੍ਹਾਂ ਨੂੰ ਸਵੀਕਾਰ ਕੀਤਾ, ਜਿਵੇਂ ਉਸ ਨੇ ਸਾਡੇ ਨਾਲ ਵੀ ਕੀਤਾ।

9ਪਰਮੇਸ਼ਵਰ ਨੇ ਸਾਡੇ ਅਤੇ ਉਨ੍ਹਾਂ ਵਿੱਚਕਾਰ ਕੋਈ ਭੇਦ ਨਹੀਂ ਕੀਤਾ, ਕਿਉਂਕਿ ਉਸ ਨੇ ਨਿਹਚਾ ਨਾਲ ਉਨ੍ਹਾਂ ਦੇ ਦਿਲਾਂ ਨੂੰ ਸ਼ੁੱਧ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.