ਆਮੋਸ 4

ਹੇ ਸਾਮਰਿਯਾ ਪਰਬਤ ਦੀਆਂ ਬਾਸ਼ਾਨ ਦੀਆਂ ਗਾਵਾਂ, ਹੇ ਗਰੀਬਾਂ ਉੱਤੇ ਜ਼ੁਲਮ ਕਰਨ ਵਾਲੀਆਂ ਅਤੇ ਲੋੜਵੰਦਾਂ ਨੂੰ ਕੁਚਲਣ ਵਾਲੀਆਂ ਔਰਤਾਂ ਅਤੇ ਆਪਣੇ ਪਤੀਆਂ ਨੂੰ ਆਖਦੀਆਂ ਹੋ, “ਸਾਡੇ ਲਈ ਕੁਝ ਪੀਣ ਲਈ ਲਿਆਓ!”

Amos 4:1 (UKJV) Hear this word, all of you cattle of Bashan, that are in the mountain of Samaria, which oppress the poor, which crush the needy, which say to their masters, Bring, and let us drink.

1ਹੇ ਸਾਮਰਿਯਾ ਪਰਬਤ ਦੀਆਂ ਬਾਸ਼ਾਨ ਦੀਆਂ ਗਾਵਾਂ, ਹੇ ਗਰੀਬਾਂ ਉੱਤੇ ਜ਼ੁਲਮ ਕਰਨ ਵਾਲੀਆਂ ਅਤੇ ਲੋੜਵੰਦਾਂ ਨੂੰ ਕੁਚਲਣ ਵਾਲੀਆਂ ਔਰਤਾਂ ਅਤੇ ਆਪਣੇ ਪਤੀਆਂ ਨੂੰ ਆਖਦੀਆਂ ਹੋ, “ਸਾਡੇ ਲਈ ਕੁਝ ਪੀਣ ਲਈ ਲਿਆਓ!”

2ਸਰਬਸ਼ਕਤੀਮਾਨ ਯਾਹਵੇਹ ਨੇ ਆਪਣੀ ਪਵਿੱਤਰਤਾਈ ਦੀ ਸਹੁੰ ਖਾਧੀ ਹੈ: “ਉਹ ਸਮਾਂ ਜ਼ਰੂਰ ਆਵੇਗਾ ਕਿ ਉਹ ਤੁਹਾਨੂੰ ਕੁੰਡੀਆਂ ਨਾਲ ਲਿਜਾਇਆ ਜਾਵੇਗਾ, ਸਗੋਂ ਤੁਹਾਡੇ ਵਿੱਚੋਂ ਹਰ ਇੱਕ ਨੂੰ ਮੱਛੀਆਂ ਦੀਆਂ ਕੁੰਡੀਆਂ ਨਾਲ ਖਿੱਚ ਕੇ ਲਿਜਾਇਆ ਜਾਵੇਗਾ।

3ਤੁਹਾਡੇ ਵਿੱਚੋਂ ਹਰ ਇੱਕ ਕੰਧ ਵਿੱਚ ਦਰਾੜਾਂ ਵਿੱਚੋਂ ਸਿੱਧਾ ਖਿਸਕ ਜਾਵੇਗਾ, ਅਤੇ ਤੁਹਾਨੂੰ ਹਰਮੋਨ ਪਰਬਤ ਵੱਲ ਸੁੱਟ ਦਿੱਤਾ ਜਾਵੇਗਾ।” ਇਹ ਯਾਹਵੇਹ ਦਾ ਵਾਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.