ਆਮੋਸ 4

ਤੁਹਾਡੇ ਵਿੱਚੋਂ ਹਰ ਇੱਕ ਕੰਧ ਵਿੱਚ ਦਰਾੜਾਂ ਵਿੱਚੋਂ ਸਿੱਧਾ ਖਿਸਕ ਜਾਵੇਗਾ, ਅਤੇ ਤੁਹਾਨੂੰ ਹਰਮੋਨ ਪਰਬਤ ਵੱਲ ਸੁੱਟ ਦਿੱਤਾ ਜਾਵੇਗਾ।” ਇਹ ਯਾਹਵੇਹ ਦਾ ਵਾਕ ਹੈ।

Amos 4:3 (UKJV) And all of you shall go out at the breaches, every cow at that which is before her; and all of you shall cast them into the palace, says the LORD.

1ਹੇ ਸਾਮਰਿਯਾ ਪਰਬਤ ਦੀਆਂ ਬਾਸ਼ਾਨ ਦੀਆਂ ਗਾਵਾਂ, ਹੇ ਗਰੀਬਾਂ ਉੱਤੇ ਜ਼ੁਲਮ ਕਰਨ ਵਾਲੀਆਂ ਅਤੇ ਲੋੜਵੰਦਾਂ ਨੂੰ ਕੁਚਲਣ ਵਾਲੀਆਂ ਔਰਤਾਂ ਅਤੇ ਆਪਣੇ ਪਤੀਆਂ ਨੂੰ ਆਖਦੀਆਂ ਹੋ, “ਸਾਡੇ ਲਈ ਕੁਝ ਪੀਣ ਲਈ ਲਿਆਓ!”

2ਸਰਬਸ਼ਕਤੀਮਾਨ ਯਾਹਵੇਹ ਨੇ ਆਪਣੀ ਪਵਿੱਤਰਤਾਈ ਦੀ ਸਹੁੰ ਖਾਧੀ ਹੈ: “ਉਹ ਸਮਾਂ ਜ਼ਰੂਰ ਆਵੇਗਾ ਕਿ ਉਹ ਤੁਹਾਨੂੰ ਕੁੰਡੀਆਂ ਨਾਲ ਲਿਜਾਇਆ ਜਾਵੇਗਾ, ਸਗੋਂ ਤੁਹਾਡੇ ਵਿੱਚੋਂ ਹਰ ਇੱਕ ਨੂੰ ਮੱਛੀਆਂ ਦੀਆਂ ਕੁੰਡੀਆਂ ਨਾਲ ਖਿੱਚ ਕੇ ਲਿਜਾਇਆ ਜਾਵੇਗਾ।

3ਤੁਹਾਡੇ ਵਿੱਚੋਂ ਹਰ ਇੱਕ ਕੰਧ ਵਿੱਚ ਦਰਾੜਾਂ ਵਿੱਚੋਂ ਸਿੱਧਾ ਖਿਸਕ ਜਾਵੇਗਾ, ਅਤੇ ਤੁਹਾਨੂੰ ਹਰਮੋਨ ਪਰਬਤ ਵੱਲ ਸੁੱਟ ਦਿੱਤਾ ਜਾਵੇਗਾ।” ਇਹ ਯਾਹਵੇਹ ਦਾ ਵਾਕ ਹੈ।

4“ਬੈਤਏਲ ਵਿੱਚ ਜਾਓ ਅਤੇ ਪਾਪ ਕਰੋ; ਗਿਲਗਾਲ ਨੂੰ ਜਾਓ ਅਤੇ ਹੋਰ ਵੀ ਪਾਪ ਕਰੋ। ਹਰ ਸਵੇਰ ਆਪਣੀਆਂ ਬਲੀਆਂ ਲਿਆਓ, ਹਰ ਤਿੰਨ ਸਾਲਾਂ ਵਿੱਚ ਆਪਣਾ ਦਸਵੰਧ ਲਿਆਓ।

5ਧੰਨਵਾਦ ਦੀ ਭੇਟ ਵਜੋਂ ਖਮੀਰ ਵਾਲੀ ਰੋਟੀ ਨੂੰ ਸਾੜੋ ਅਤੇ ਆਪਣੀ ਮਰਜ਼ੀ ਦੀਆਂ ਭੇਟਾਂ ਦਾ ਹੋਕਾ ਦਿਓ ਹੇ ਇਸਰਾਏਲੀਓ, ਤੁਸੀਂ ਇਹ ਕਰਨਾ ਚਾਹੁੰਦੇ ਹੋ। ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.