ਆਮੋਸ 4

ਧੰਨਵਾਦ ਦੀ ਭੇਟ ਵਜੋਂ ਖਮੀਰ ਵਾਲੀ ਰੋਟੀ ਨੂੰ ਸਾੜੋ ਅਤੇ ਆਪਣੀ ਮਰਜ਼ੀ ਦੀਆਂ ਭੇਟਾਂ ਦਾ ਹੋਕਾ ਦਿਓ ਹੇ ਇਸਰਾਏਲੀਓ, ਤੁਸੀਂ ਇਹ ਕਰਨਾ ਚਾਹੁੰਦੇ ਹੋ। ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

Amos 4:5 (UKJV) And offer a sacrifice of thanksgiving with leaven, and proclaim and publish the free offerings: for this likes you, O all of you children of Israel, says the Lord GOD.

3ਤੁਹਾਡੇ ਵਿੱਚੋਂ ਹਰ ਇੱਕ ਕੰਧ ਵਿੱਚ ਦਰਾੜਾਂ ਵਿੱਚੋਂ ਸਿੱਧਾ ਖਿਸਕ ਜਾਵੇਗਾ, ਅਤੇ ਤੁਹਾਨੂੰ ਹਰਮੋਨ ਪਰਬਤ ਵੱਲ ਸੁੱਟ ਦਿੱਤਾ ਜਾਵੇਗਾ।” ਇਹ ਯਾਹਵੇਹ ਦਾ ਵਾਕ ਹੈ।

4“ਬੈਤਏਲ ਵਿੱਚ ਜਾਓ ਅਤੇ ਪਾਪ ਕਰੋ; ਗਿਲਗਾਲ ਨੂੰ ਜਾਓ ਅਤੇ ਹੋਰ ਵੀ ਪਾਪ ਕਰੋ। ਹਰ ਸਵੇਰ ਆਪਣੀਆਂ ਬਲੀਆਂ ਲਿਆਓ, ਹਰ ਤਿੰਨ ਸਾਲਾਂ ਵਿੱਚ ਆਪਣਾ ਦਸਵੰਧ ਲਿਆਓ।

5ਧੰਨਵਾਦ ਦੀ ਭੇਟ ਵਜੋਂ ਖਮੀਰ ਵਾਲੀ ਰੋਟੀ ਨੂੰ ਸਾੜੋ ਅਤੇ ਆਪਣੀ ਮਰਜ਼ੀ ਦੀਆਂ ਭੇਟਾਂ ਦਾ ਹੋਕਾ ਦਿਓ ਹੇ ਇਸਰਾਏਲੀਓ, ਤੁਸੀਂ ਇਹ ਕਰਨਾ ਚਾਹੁੰਦੇ ਹੋ। ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

6“ਮੈਂ ਤੈਨੂੰ ਹਰ ਸ਼ਹਿਰ ਵਿੱਚ ਭੁੱਖਾ ਰੱਖਿਆ, ਅਤੇ ਹਰ ਕਸਬੇ ਵਿੱਚ ਰੋਟੀ ਦੀ ਘਾਟ ਰੱਖੀ ਸੀ, ਤਾਂ ਵੀ ਤੁਸੀਂ ਮੇਰੇ ਕੋਲ ਵਾਪਸ ਨਹੀਂ ਆਏ,” ਇਹ ਯਾਹਵੇਹ ਦਾ ਵਾਕ ਹੈ।

7“ਜਦੋਂ ਵਾਢੀ ਨੂੰ ਅਜੇ ਤਿੰਨ ਮਹੀਨੇ ਬਾਕੀ ਸਨ, ਮੈਂ ਤੁਹਾਡੇ ਤੋਂ ਮੀਂਹ ਨੂੰ ਰੋਕਿਆ। ਮੈਂ ਇੱਕ ਨਗਰ ਵਿੱਚ ਮੀਂਹ ਵਰ੍ਹਾਇਆ, ਪਰ ਦੂਜੇ ਨਗਰ ਵਿੱਚ ਮੈਂ ਮੀਂਹ ਨੂੰ ਰੋਕ ਲਿਆ। ਇੱਕ ਖੇਤ ਵਿੱਚ ਮੀਂਹ ਪਿਆ; ਪਰ ਦੂਜੇ ਖੇਤ ਵਿੱਚ ਮੀਂਹ ਨਹੀਂ ਪਿਆ ਅਤੇ ਉਹ ਸੁੱਕ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.