ਆਮੋਸ 4

“ਜਦੋਂ ਵਾਢੀ ਨੂੰ ਅਜੇ ਤਿੰਨ ਮਹੀਨੇ ਬਾਕੀ ਸਨ, ਮੈਂ ਤੁਹਾਡੇ ਤੋਂ ਮੀਂਹ ਨੂੰ ਰੋਕਿਆ। ਮੈਂ ਇੱਕ ਨਗਰ ਵਿੱਚ ਮੀਂਹ ਵਰ੍ਹਾਇਆ, ਪਰ ਦੂਜੇ ਨਗਰ ਵਿੱਚ ਮੈਂ ਮੀਂਹ ਨੂੰ ਰੋਕ ਲਿਆ। ਇੱਕ ਖੇਤ ਵਿੱਚ ਮੀਂਹ ਪਿਆ; ਪਰ ਦੂਜੇ ਖੇਤ ਵਿੱਚ ਮੀਂਹ ਨਹੀਂ ਪਿਆ ਅਤੇ ਉਹ ਸੁੱਕ ਗਿਆ।

Amos 4:7 (UKJV) And also I have withheld the rain from you, when there were yet three months to the harvest: and I caused it to rain upon one city, and caused it not to rain upon another city: one piece was rained upon, and the piece whereupon it rained not withered.

5ਧੰਨਵਾਦ ਦੀ ਭੇਟ ਵਜੋਂ ਖਮੀਰ ਵਾਲੀ ਰੋਟੀ ਨੂੰ ਸਾੜੋ ਅਤੇ ਆਪਣੀ ਮਰਜ਼ੀ ਦੀਆਂ ਭੇਟਾਂ ਦਾ ਹੋਕਾ ਦਿਓ ਹੇ ਇਸਰਾਏਲੀਓ, ਤੁਸੀਂ ਇਹ ਕਰਨਾ ਚਾਹੁੰਦੇ ਹੋ। ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

6“ਮੈਂ ਤੈਨੂੰ ਹਰ ਸ਼ਹਿਰ ਵਿੱਚ ਭੁੱਖਾ ਰੱਖਿਆ, ਅਤੇ ਹਰ ਕਸਬੇ ਵਿੱਚ ਰੋਟੀ ਦੀ ਘਾਟ ਰੱਖੀ ਸੀ, ਤਾਂ ਵੀ ਤੁਸੀਂ ਮੇਰੇ ਕੋਲ ਵਾਪਸ ਨਹੀਂ ਆਏ,” ਇਹ ਯਾਹਵੇਹ ਦਾ ਵਾਕ ਹੈ।

7“ਜਦੋਂ ਵਾਢੀ ਨੂੰ ਅਜੇ ਤਿੰਨ ਮਹੀਨੇ ਬਾਕੀ ਸਨ, ਮੈਂ ਤੁਹਾਡੇ ਤੋਂ ਮੀਂਹ ਨੂੰ ਰੋਕਿਆ। ਮੈਂ ਇੱਕ ਨਗਰ ਵਿੱਚ ਮੀਂਹ ਵਰ੍ਹਾਇਆ, ਪਰ ਦੂਜੇ ਨਗਰ ਵਿੱਚ ਮੈਂ ਮੀਂਹ ਨੂੰ ਰੋਕ ਲਿਆ। ਇੱਕ ਖੇਤ ਵਿੱਚ ਮੀਂਹ ਪਿਆ; ਪਰ ਦੂਜੇ ਖੇਤ ਵਿੱਚ ਮੀਂਹ ਨਹੀਂ ਪਿਆ ਅਤੇ ਉਹ ਸੁੱਕ ਗਿਆ।

8ਲੋਕ ਪਾਣੀ ਲਈ ਸ਼ਹਿਰੋਂ ਕਸਬੇ ਵਿੱਚ ਭਟਕਦੇ ਰਹੇ, ਪਰ ਪਾਣੀ ਪੀਣ ਨੂੰ ਨਾ ਮਿਲਿਆ, ਤਾਂ ਵੀ ਤੁਸੀਂ ਮੇਰੇ ਕੋਲ ਨਹੀਂ ਮੁੜੇ।” ਇਹ ਯਾਹਵੇਹ ਦਾ ਵਾਕ ਹੈ।

9“ਮੈਂ ਤੁਹਾਡੇ ਬਹੁਤ ਸਾਰੇ ਬਾਗ਼ਾਂ ਅਤੇ ਤੁਹਾਡੇ ਅੰਗੂਰੀ ਬਾਗ਼ਾਂ ਨੂੰ ਸੋਕੇ ਅਤੇ ਉੱਲੀ ਨਾਲ ਮਾਰਿਆ। ਅਤੇ ਟਿੱਡੀਆਂ ਨੇ ਤੁਹਾਡੇ ਹੰਜੀਰ ਅਤੇ ਜ਼ੈਤੂਨ ਦੇ ਰੁੱਖਾਂ ਨੂੰ ਖਾ ਲਿਆ, ਫਿਰ ਵੀ ਤੁਸੀਂ ਮੇਰੇ ਕੋਲ ਵਾਪਸ ਨਹੀਂ ਆਏ, ਯਾਹਵੇਹ ਦਾ ਐਲਾਨ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.