7“ਜਦੋਂ ਵਾਢੀ ਨੂੰ ਅਜੇ ਤਿੰਨ ਮਹੀਨੇ ਬਾਕੀ ਸਨ, ਮੈਂ ਤੁਹਾਡੇ ਤੋਂ ਮੀਂਹ ਨੂੰ ਰੋਕਿਆ। ਮੈਂ ਇੱਕ ਨਗਰ ਵਿੱਚ ਮੀਂਹ ਵਰ੍ਹਾਇਆ, ਪਰ ਦੂਜੇ ਨਗਰ ਵਿੱਚ ਮੈਂ ਮੀਂਹ ਨੂੰ ਰੋਕ ਲਿਆ। ਇੱਕ ਖੇਤ ਵਿੱਚ ਮੀਂਹ ਪਿਆ; ਪਰ ਦੂਜੇ ਖੇਤ ਵਿੱਚ ਮੀਂਹ ਨਹੀਂ ਪਿਆ ਅਤੇ ਉਹ ਸੁੱਕ ਗਿਆ।
8ਲੋਕ ਪਾਣੀ ਲਈ ਸ਼ਹਿਰੋਂ ਕਸਬੇ ਵਿੱਚ ਭਟਕਦੇ ਰਹੇ, ਪਰ ਪਾਣੀ ਪੀਣ ਨੂੰ ਨਾ ਮਿਲਿਆ, ਤਾਂ ਵੀ ਤੁਸੀਂ ਮੇਰੇ ਕੋਲ ਨਹੀਂ ਮੁੜੇ।” ਇਹ ਯਾਹਵੇਹ ਦਾ ਵਾਕ ਹੈ।
9“ਮੈਂ ਤੁਹਾਡੇ ਬਹੁਤ ਸਾਰੇ ਬਾਗ਼ਾਂ ਅਤੇ ਤੁਹਾਡੇ ਅੰਗੂਰੀ ਬਾਗ਼ਾਂ ਨੂੰ ਸੋਕੇ ਅਤੇ ਉੱਲੀ ਨਾਲ ਮਾਰਿਆ। ਅਤੇ ਟਿੱਡੀਆਂ ਨੇ ਤੁਹਾਡੇ ਹੰਜੀਰ ਅਤੇ ਜ਼ੈਤੂਨ ਦੇ ਰੁੱਖਾਂ ਨੂੰ ਖਾ ਲਿਆ, ਫਿਰ ਵੀ ਤੁਸੀਂ ਮੇਰੇ ਕੋਲ ਵਾਪਸ ਨਹੀਂ ਆਏ, ਯਾਹਵੇਹ ਦਾ ਐਲਾਨ ਕਰਦਾ ਹੈ।
10“ਮੈਂ ਤੁਹਾਡੇ ਵਿੱਚ ਮੁਸੀਬਤਾਂ ਭੇਜੀਆਂ ਜਿਵੇਂ ਮੈਂ ਮਿਸਰ ਵਿੱਚ ਭੇਜੀਆਂ ਸੀ। ਮੈਂ ਤੇਰੇ ਲੁੱਟੇ ਹੋਏ ਘੋੜਿਆਂ ਸਮੇਤ ਤੇਰੇ ਸਿਪਾਹੀਆਂ ਨੂੰ ਤਲਵਾਰ ਨਾਲ ਮਾਰ ਦਿੱਤਾ। ਮੈਂ ਤੁਹਾਡੇ ਡੇਰਿਆਂ ਦੀ ਬਦਬੂ ਨਾਲ ਤੁਹਾਡੀਆਂ ਨਾਸਾਂ ਨੂੰ ਭਰ ਦਿੱਤਾ, ਫਿਰ ਵੀ ਤੁਸੀਂ ਮੇਰੇ ਕੋਲ ਵਾਪਸ ਨਹੀਂ ਆਏ, ਇਹ ਯਾਹਵੇਹ ਦਾ ਵਾਕ ਹੈ।
11“ਮੈਂ ਤੁਹਾਡੇ ਵਿੱਚੋਂ ਕਈਆਂ ਨੂੰ ਉਜਾੜ ਦਿੱਤਾ ਜਿਵੇਂ ਮੈਂ ਸੋਦੋਮ ਅਤੇ ਗਾਮੂਰਾਹ ਨੂੰ ਉਖਾੜ ਸੁੱਟਿਆ ਸੀ। ਤੁਸੀਂ ਅੱਗ ਵਿੱਚੋਂ ਕੱਢੀ ਹੋਈ ਲੱਕੜੀ ਵਾਂਗ ਸੀ, ਤਾਂ ਵੀ ਤੁਸੀਂ ਮੇਰੇ ਕੋਲ ਵਾਪਸ ਨਹੀਂ ਆਏ, ਇਹ ਯਾਹਵੇਹ ਦਾ ਵਾਕ ਹੈ।