ਆਮੋਸ 4

“ਮੈਂ ਤੁਹਾਡੇ ਵਿੱਚ ਮੁਸੀਬਤਾਂ ਭੇਜੀਆਂ ਜਿਵੇਂ ਮੈਂ ਮਿਸਰ ਵਿੱਚ ਭੇਜੀਆਂ ਸੀ। ਮੈਂ ਤੇਰੇ ਲੁੱਟੇ ਹੋਏ ਘੋੜਿਆਂ ਸਮੇਤ ਤੇਰੇ ਸਿਪਾਹੀਆਂ ਨੂੰ ਤਲਵਾਰ ਨਾਲ ਮਾਰ ਦਿੱਤਾ। ਮੈਂ ਤੁਹਾਡੇ ਡੇਰਿਆਂ ਦੀ ਬਦਬੂ ਨਾਲ ਤੁਹਾਡੀਆਂ ਨਾਸਾਂ ਨੂੰ ਭਰ ਦਿੱਤਾ, ਫਿਰ ਵੀ ਤੁਸੀਂ ਮੇਰੇ ਕੋਲ ਵਾਪਸ ਨਹੀਂ ਆਏ, ਇਹ ਯਾਹਵੇਹ ਦਾ ਵਾਕ ਹੈ।

Amos 4:10 (UKJV) I have sent among you the pestilence after the manner of Egypt: your young men have I slain with the sword, and have taken away your horses; and I have made the stink of your camps to come up unto your nostrils: yet have all of you not returned unto me, says the LORD.

8ਲੋਕ ਪਾਣੀ ਲਈ ਸ਼ਹਿਰੋਂ ਕਸਬੇ ਵਿੱਚ ਭਟਕਦੇ ਰਹੇ, ਪਰ ਪਾਣੀ ਪੀਣ ਨੂੰ ਨਾ ਮਿਲਿਆ, ਤਾਂ ਵੀ ਤੁਸੀਂ ਮੇਰੇ ਕੋਲ ਨਹੀਂ ਮੁੜੇ।” ਇਹ ਯਾਹਵੇਹ ਦਾ ਵਾਕ ਹੈ।

9“ਮੈਂ ਤੁਹਾਡੇ ਬਹੁਤ ਸਾਰੇ ਬਾਗ਼ਾਂ ਅਤੇ ਤੁਹਾਡੇ ਅੰਗੂਰੀ ਬਾਗ਼ਾਂ ਨੂੰ ਸੋਕੇ ਅਤੇ ਉੱਲੀ ਨਾਲ ਮਾਰਿਆ। ਅਤੇ ਟਿੱਡੀਆਂ ਨੇ ਤੁਹਾਡੇ ਹੰਜੀਰ ਅਤੇ ਜ਼ੈਤੂਨ ਦੇ ਰੁੱਖਾਂ ਨੂੰ ਖਾ ਲਿਆ, ਫਿਰ ਵੀ ਤੁਸੀਂ ਮੇਰੇ ਕੋਲ ਵਾਪਸ ਨਹੀਂ ਆਏ, ਯਾਹਵੇਹ ਦਾ ਐਲਾਨ ਕਰਦਾ ਹੈ।

10“ਮੈਂ ਤੁਹਾਡੇ ਵਿੱਚ ਮੁਸੀਬਤਾਂ ਭੇਜੀਆਂ ਜਿਵੇਂ ਮੈਂ ਮਿਸਰ ਵਿੱਚ ਭੇਜੀਆਂ ਸੀ। ਮੈਂ ਤੇਰੇ ਲੁੱਟੇ ਹੋਏ ਘੋੜਿਆਂ ਸਮੇਤ ਤੇਰੇ ਸਿਪਾਹੀਆਂ ਨੂੰ ਤਲਵਾਰ ਨਾਲ ਮਾਰ ਦਿੱਤਾ। ਮੈਂ ਤੁਹਾਡੇ ਡੇਰਿਆਂ ਦੀ ਬਦਬੂ ਨਾਲ ਤੁਹਾਡੀਆਂ ਨਾਸਾਂ ਨੂੰ ਭਰ ਦਿੱਤਾ, ਫਿਰ ਵੀ ਤੁਸੀਂ ਮੇਰੇ ਕੋਲ ਵਾਪਸ ਨਹੀਂ ਆਏ, ਇਹ ਯਾਹਵੇਹ ਦਾ ਵਾਕ ਹੈ।

11“ਮੈਂ ਤੁਹਾਡੇ ਵਿੱਚੋਂ ਕਈਆਂ ਨੂੰ ਉਜਾੜ ਦਿੱਤਾ ਜਿਵੇਂ ਮੈਂ ਸੋਦੋਮ ਅਤੇ ਗਾਮੂਰਾਹ ਨੂੰ ਉਖਾੜ ਸੁੱਟਿਆ ਸੀ। ਤੁਸੀਂ ਅੱਗ ਵਿੱਚੋਂ ਕੱਢੀ ਹੋਈ ਲੱਕੜੀ ਵਾਂਗ ਸੀ, ਤਾਂ ਵੀ ਤੁਸੀਂ ਮੇਰੇ ਕੋਲ ਵਾਪਸ ਨਹੀਂ ਆਏ, ਇਹ ਯਾਹਵੇਹ ਦਾ ਵਾਕ ਹੈ।

12“ਇਸ ਲਈ ਹੇ ਇਸਰਾਏਲ, ਮੈਂ ਤੇਰੇ ਨਾਲ ਇਹ ਕਰਾਂਗਾ, ਅਤੇ ਕਿਉਂਕਿ ਮੈਂ ਇਹ ਤੇਰੇ ਨਾਲ ਇਹ ਕਰਾਂਗਾ, ਹੇ ਇਸਰਾਏਲ, ਆਪਣੇ ਪਰਮੇਸ਼ਵਰ ਨੂੰ ਮਿਲਣ ਲਈ ਤਿਆਰ ਰਹੋ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.