ਆਮੋਸ 4

“ਮੈਂ ਤੁਹਾਡੇ ਵਿੱਚੋਂ ਕਈਆਂ ਨੂੰ ਉਜਾੜ ਦਿੱਤਾ ਜਿਵੇਂ ਮੈਂ ਸੋਦੋਮ ਅਤੇ ਗਾਮੂਰਾਹ ਨੂੰ ਉਖਾੜ ਸੁੱਟਿਆ ਸੀ। ਤੁਸੀਂ ਅੱਗ ਵਿੱਚੋਂ ਕੱਢੀ ਹੋਈ ਲੱਕੜੀ ਵਾਂਗ ਸੀ, ਤਾਂ ਵੀ ਤੁਸੀਂ ਮੇਰੇ ਕੋਲ ਵਾਪਸ ਨਹੀਂ ਆਏ, ਇਹ ਯਾਹਵੇਹ ਦਾ ਵਾਕ ਹੈ।

Amos 4:11 (UKJV) I have overthrown some of you, as God overthrew Sodom and Gomorrah, and all of you were as a firebrand plucked out of the burning: yet have all of you not returned unto me, says the LORD.

9“ਮੈਂ ਤੁਹਾਡੇ ਬਹੁਤ ਸਾਰੇ ਬਾਗ਼ਾਂ ਅਤੇ ਤੁਹਾਡੇ ਅੰਗੂਰੀ ਬਾਗ਼ਾਂ ਨੂੰ ਸੋਕੇ ਅਤੇ ਉੱਲੀ ਨਾਲ ਮਾਰਿਆ। ਅਤੇ ਟਿੱਡੀਆਂ ਨੇ ਤੁਹਾਡੇ ਹੰਜੀਰ ਅਤੇ ਜ਼ੈਤੂਨ ਦੇ ਰੁੱਖਾਂ ਨੂੰ ਖਾ ਲਿਆ, ਫਿਰ ਵੀ ਤੁਸੀਂ ਮੇਰੇ ਕੋਲ ਵਾਪਸ ਨਹੀਂ ਆਏ, ਯਾਹਵੇਹ ਦਾ ਐਲਾਨ ਕਰਦਾ ਹੈ।

10“ਮੈਂ ਤੁਹਾਡੇ ਵਿੱਚ ਮੁਸੀਬਤਾਂ ਭੇਜੀਆਂ ਜਿਵੇਂ ਮੈਂ ਮਿਸਰ ਵਿੱਚ ਭੇਜੀਆਂ ਸੀ। ਮੈਂ ਤੇਰੇ ਲੁੱਟੇ ਹੋਏ ਘੋੜਿਆਂ ਸਮੇਤ ਤੇਰੇ ਸਿਪਾਹੀਆਂ ਨੂੰ ਤਲਵਾਰ ਨਾਲ ਮਾਰ ਦਿੱਤਾ। ਮੈਂ ਤੁਹਾਡੇ ਡੇਰਿਆਂ ਦੀ ਬਦਬੂ ਨਾਲ ਤੁਹਾਡੀਆਂ ਨਾਸਾਂ ਨੂੰ ਭਰ ਦਿੱਤਾ, ਫਿਰ ਵੀ ਤੁਸੀਂ ਮੇਰੇ ਕੋਲ ਵਾਪਸ ਨਹੀਂ ਆਏ, ਇਹ ਯਾਹਵੇਹ ਦਾ ਵਾਕ ਹੈ।

11“ਮੈਂ ਤੁਹਾਡੇ ਵਿੱਚੋਂ ਕਈਆਂ ਨੂੰ ਉਜਾੜ ਦਿੱਤਾ ਜਿਵੇਂ ਮੈਂ ਸੋਦੋਮ ਅਤੇ ਗਾਮੂਰਾਹ ਨੂੰ ਉਖਾੜ ਸੁੱਟਿਆ ਸੀ। ਤੁਸੀਂ ਅੱਗ ਵਿੱਚੋਂ ਕੱਢੀ ਹੋਈ ਲੱਕੜੀ ਵਾਂਗ ਸੀ, ਤਾਂ ਵੀ ਤੁਸੀਂ ਮੇਰੇ ਕੋਲ ਵਾਪਸ ਨਹੀਂ ਆਏ, ਇਹ ਯਾਹਵੇਹ ਦਾ ਵਾਕ ਹੈ।

12“ਇਸ ਲਈ ਹੇ ਇਸਰਾਏਲ, ਮੈਂ ਤੇਰੇ ਨਾਲ ਇਹ ਕਰਾਂਗਾ, ਅਤੇ ਕਿਉਂਕਿ ਮੈਂ ਇਹ ਤੇਰੇ ਨਾਲ ਇਹ ਕਰਾਂਗਾ, ਹੇ ਇਸਰਾਏਲ, ਆਪਣੇ ਪਰਮੇਸ਼ਵਰ ਨੂੰ ਮਿਲਣ ਲਈ ਤਿਆਰ ਰਹੋ।”

13ਉਹ ਜਿਹੜਾ ਪਹਾੜਾਂ ਨੂੰ ਬਣਾਉਂਦਾ ਹੈ, ਜੋ ਹਵਾ ਨੂੰ ਰਚਦਾ ਹੈ, ਅਤੇ ਜੋ ਮਨੁੱਖਜਾਤੀ ਨੂੰ ਆਪਣੇ ਵਿਚਾਰ ਪ੍ਰਗਟ ਕਰਦਾ ਹੈ, ਜੋ ਹਨੇਰੇ ਵੱਲ ਮੋੜਦਾ ਹੈ, ਅਤੇ ਧਰਤੀ ਦੀਆਂ ਉਚਾਈਆਂ ਤੇ ਚੱਲਦਾ ਹੈ ਉਹ ਯਾਹਵੇਹ ਪਰਮੇਸ਼ਵਰ ਸਰਬਸ਼ਕਤੀਮਾਨ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.