ਆਮੋਸ 4

“ਇਸ ਲਈ ਹੇ ਇਸਰਾਏਲ, ਮੈਂ ਤੇਰੇ ਨਾਲ ਇਹ ਕਰਾਂਗਾ, ਅਤੇ ਕਿਉਂਕਿ ਮੈਂ ਇਹ ਤੇਰੇ ਨਾਲ ਇਹ ਕਰਾਂਗਾ, ਹੇ ਇਸਰਾਏਲ, ਆਪਣੇ ਪਰਮੇਸ਼ਵਰ ਨੂੰ ਮਿਲਣ ਲਈ ਤਿਆਰ ਰਹੋ।”

Amos 4:12 (UKJV) Therefore thus will I do unto you, O Israel: and because I will do this unto you, prepare to meet your God, O Israel.

10“ਮੈਂ ਤੁਹਾਡੇ ਵਿੱਚ ਮੁਸੀਬਤਾਂ ਭੇਜੀਆਂ ਜਿਵੇਂ ਮੈਂ ਮਿਸਰ ਵਿੱਚ ਭੇਜੀਆਂ ਸੀ। ਮੈਂ ਤੇਰੇ ਲੁੱਟੇ ਹੋਏ ਘੋੜਿਆਂ ਸਮੇਤ ਤੇਰੇ ਸਿਪਾਹੀਆਂ ਨੂੰ ਤਲਵਾਰ ਨਾਲ ਮਾਰ ਦਿੱਤਾ। ਮੈਂ ਤੁਹਾਡੇ ਡੇਰਿਆਂ ਦੀ ਬਦਬੂ ਨਾਲ ਤੁਹਾਡੀਆਂ ਨਾਸਾਂ ਨੂੰ ਭਰ ਦਿੱਤਾ, ਫਿਰ ਵੀ ਤੁਸੀਂ ਮੇਰੇ ਕੋਲ ਵਾਪਸ ਨਹੀਂ ਆਏ, ਇਹ ਯਾਹਵੇਹ ਦਾ ਵਾਕ ਹੈ।

11“ਮੈਂ ਤੁਹਾਡੇ ਵਿੱਚੋਂ ਕਈਆਂ ਨੂੰ ਉਜਾੜ ਦਿੱਤਾ ਜਿਵੇਂ ਮੈਂ ਸੋਦੋਮ ਅਤੇ ਗਾਮੂਰਾਹ ਨੂੰ ਉਖਾੜ ਸੁੱਟਿਆ ਸੀ। ਤੁਸੀਂ ਅੱਗ ਵਿੱਚੋਂ ਕੱਢੀ ਹੋਈ ਲੱਕੜੀ ਵਾਂਗ ਸੀ, ਤਾਂ ਵੀ ਤੁਸੀਂ ਮੇਰੇ ਕੋਲ ਵਾਪਸ ਨਹੀਂ ਆਏ, ਇਹ ਯਾਹਵੇਹ ਦਾ ਵਾਕ ਹੈ।

12“ਇਸ ਲਈ ਹੇ ਇਸਰਾਏਲ, ਮੈਂ ਤੇਰੇ ਨਾਲ ਇਹ ਕਰਾਂਗਾ, ਅਤੇ ਕਿਉਂਕਿ ਮੈਂ ਇਹ ਤੇਰੇ ਨਾਲ ਇਹ ਕਰਾਂਗਾ, ਹੇ ਇਸਰਾਏਲ, ਆਪਣੇ ਪਰਮੇਸ਼ਵਰ ਨੂੰ ਮਿਲਣ ਲਈ ਤਿਆਰ ਰਹੋ।”

13ਉਹ ਜਿਹੜਾ ਪਹਾੜਾਂ ਨੂੰ ਬਣਾਉਂਦਾ ਹੈ, ਜੋ ਹਵਾ ਨੂੰ ਰਚਦਾ ਹੈ, ਅਤੇ ਜੋ ਮਨੁੱਖਜਾਤੀ ਨੂੰ ਆਪਣੇ ਵਿਚਾਰ ਪ੍ਰਗਟ ਕਰਦਾ ਹੈ, ਜੋ ਹਨੇਰੇ ਵੱਲ ਮੋੜਦਾ ਹੈ, ਅਤੇ ਧਰਤੀ ਦੀਆਂ ਉਚਾਈਆਂ ਤੇ ਚੱਲਦਾ ਹੈ ਉਹ ਯਾਹਵੇਹ ਪਰਮੇਸ਼ਵਰ ਸਰਬਸ਼ਕਤੀਮਾਨ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.