8ਉਹ ਉਹਨਾਂ ਦੇ ਦੇਵਤਿਆਂ, ਉਹਨਾਂ ਦੀਆਂ ਧਾਤ ਦੀਆਂ ਮੂਰਤੀਆਂ ਅਤੇ ਉਹਨਾਂ ਦੇ ਚਾਂਦੀ ਅਤੇ ਸੋਨੇ ਦੇ ਕੀਮਤੀ ਵਸਤੂਆਂ ਨੂੰ ਵੀ ਜ਼ਬਤ ਕਰੇਗਾ ਅਤੇ ਉਹਨਾਂ ਨੂੰ ਮਿਸਰ ਲੈ ਜਾਵੇਗਾ। ਕੁਝ ਸਾਲਾਂ ਲਈ ਉਹ ਉੱਤਰ ਦੇ ਰਾਜੇ ਨੂੰ ਇਕੱਲਾ ਛੱਡ ਦੇਵੇਗਾ।
9ਤਦ ਉੱਤਰ ਦਾ ਰਾਜਾ ਦੱਖਣ ਦੇ ਰਾਜੇ ਦੇ ਰਾਜ ਉੱਤੇ ਹਮਲਾ ਕਰੇਗਾ ਪਰ ਆਪਣੇ ਦੇਸ਼ ਨੂੰ ਪਿੱਛੇ ਮੁੜ ਜਾਵੇਗਾ।
10ਉਹ ਦੇ ਪੁੱਤਰ ਯੁੱਧ ਲਈ ਤਿਆਰ ਹੋਣਗੇ ਅਤੇ ਇੱਕ ਵੱਡੀ ਫੌਜ ਨੂੰ ਇਕੱਠਾ ਕਰਨਗੇ, ਜੋ ਇੱਕ ਅਟੱਲ ਹੜ੍ਹ ਵਾਂਗ ਵਹਿ ਜਾਵੇਗੀ ਅਤੇ ਲੜਾਈ ਨੂੰ ਉਸਦੇ ਕਿਲੇ ਤੱਕ ਲੈ ਜਾਵੇਗੀ।
11“ਤਦ ਦੱਖਣ ਦਾ ਰਾਜਾ ਗੁੱਸੇ ਵਿੱਚ ਨਿੱਕਲੇਗਾ ਅਤੇ ਉੱਤਰ ਦੇ ਰਾਜੇ ਦੇ ਵਿਰੁੱਧ ਲੜੇਗਾ, ਜੋ ਇੱਕ ਵੱਡੀ ਸੈਨਾ ਖੜੀ ਕਰੇਗਾ, ਪਰ ਉਹ ਹਾਰ ਜਾਵੇਗਾ।
12ਜਦੋਂ ਫੌਜਾਂ ਨੂੰ ਉਤਾਰਿਆ ਜਾਵੇਗਾ, ਦੱਖਣ ਦਾ ਰਾਜਾ ਹੰਕਾਰ ਨਾਲ ਭਰ ਜਾਵੇਗਾ ਅਤੇ ਹਜ਼ਾਰਾਂ ਨੂੰ ਮਾਰ ਦੇਵੇਗਾ, ਫਿਰ ਵੀ ਉਹ ਜੇਤੂ ਨਹੀਂ ਰਹੇਗਾ।