ਦਾਨੀਏਲ 5

“ਇਹ ਉਹ ਲਿਖਤ ਹੈ ਜੋ ਲਿਖਿਆ ਗਿਆ ਸੀ: ਮਨੇ, ਮਨੇ, ਤਕੇਲ, ਊਫਰਸੀਨ

Daniel 5:25 (UKJV) And this is the writing that was written, MENE, MENE, TEKEL, UPHARSIN.

23ਸਗੋਂ ਅਕਾਸ਼ਾਂ ਦੇ ਪ੍ਰਭੂ ਦੇ ਅੱਗੇ ਆਪਣੇ ਆਪ ਨੂੰ ਅਕੜਾਇਆ ਅਤੇ ਉਹ ਦੇ ਘਰ ਦੇ ਭਾਂਡੇ ਓਹ ਤੇਰੇ ਅੱਗੇ ਲਿਆਏ ਅਤੇ ਤੂੰ ਆਪਣੇ ਸਰਦਾਰਾਂ, ਆਪਣੀਆਂ ਰਾਣੀਆਂ ਅਤੇ ਆਪਣੀਆਂ ਰਖੇਲਾਂ ਦੇ ਨਾਲ ਉਹਨਾਂ ਵਿੱਚ ਨਸ਼ਾ ਪੀਤਾ ਅਤੇ ਤੂੰ ਚਾਂਦੀ ਅਤੇ ਸੋਨੇ ਅਤੇ ਪਿੱਤਲ, ਲੋਹੇ ਅਤੇ ਲੱਕੜੀ ਅਤੇ ਪੱਥਰ ਦੇ ਦੇਵਤਿਆਂ ਦੀ ਜੋ ਨਾ ਵੇਖਦੇ, ਨਾ ਹੀ ਸੁਣਦੇ ਅਤੇ ਨਾ ਜਾਣਦੇ ਹਨ ਉਹਨਾਂ ਦੀ ਵਡਿਆਈ ਕੀਤੀ ਅਤੇ ਉਸ ਪਰਮੇਸ਼ਵਰ ਦਾ ਜਿਹ ਦੇ ਹੱਥ ਵਿੱਚ ਤੇਰਾ ਦਮ ਅਤੇ ਤੇਰੇ ਸਾਰੇ ਰਾਹ ਹਨ ਉਹ ਦਾ ਆਦਰ ਨਾ ਕੀਤਾ।

24ਇਸ ਲਈ ਉਸਨੇ ਉਹ ਹੱਥ ਭੇਜਿਆ ਅਤੇ ਇਹ ਲਿਖਤ ਲਿਖੀ ਗਈ।

25“ਇਹ ਉਹ ਲਿਖਤ ਹੈ ਜੋ ਲਿਖਿਆ ਗਿਆ ਸੀ: ਮਨੇ, ਮਨੇ, ਤਕੇਲ, ਊਫਰਸੀਨ

26“ਇੱਥੇ ਇਹਨਾਂ ਸ਼ਬਦਾਂ ਦਾ ਅਰਥ ਹੈ: “ਮਨੇ: ਪਰਮੇਸ਼ਵਰ ਨੇ ਤੇਰੇ ਰਾਜ ਦੇ ਦਿਨਾਂ ਦੀ ਗਿਣਤੀ ਕੀਤੀ ਹੈ ਅਤੇ ਇਸ ਨੂੰ ਖਤਮ ਕਰ ਦਿੱਤਾ।

27“ਤਕੇਲ: ਤੂੰ ਤੱਕੜੀ ਵਿੱਚ ਤੋਲਿਆ ਗਿਆ ਹੈ ਅਤੇ ਘੱਟ ਨਿੱਕਲਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.