ਬਿਵਸਥਾ 1

ਤਦ ਤੁਸੀਂ ਸਾਰੇ ਮੇਰੇ ਕੋਲ ਆਏ ਅਤੇ ਕਿਹਾ, “ਆਓ ਅਸੀਂ ਮਨੁੱਖਾਂ ਨੂੰ ਅੱਗੇ ਭੇਜੀਏ ਜੋ ਸਾਡੇ ਲਈ ਦੇਸ਼ ਦੀ ਜਾਸੂਸੀ ਕਰਨ ਅਤੇ ਉਸ ਰਸਤੇ ਦਾ ਭੇਤ ਸਾਨੂੰ ਦੱਸਣ ਜਿਸ ਦੇ ਵਿੱਚੋਂ ਹੋ ਕੇ ਅਸੀਂ ਅੱਗੇ ਜਾਣਾ ਹੈ ਅਤੇ ਕਿਸ ਨਗਰ ਵਿੱਚ ਅਸੀਂ ਪਹੁੰਚਣਾ ਹੈ।”

Deuteronomy 1:22 (UKJV) And all of you came near unto me every one of you, and said, We will send men before us, and they shall search us out the land, and bring us word again by what way we must go up, and into what cities we shall come.

20ਫ਼ੇਰ ਮੈਂ ਤੁਹਾਨੂੰ ਆਖਿਆ, “ਤੁਸੀਂ ਅਮੋਰੀਆਂ ਦੇ ਪਹਾੜੀ ਦੇਸ਼ ਵਿੱਚ ਪਹੁੰਚ ਗਏ ਹੋ, ਜਿਹੜਾ ਯਾਹਵੇਹ ਸਾਡਾ ਪਰਮੇਸ਼ਵਰ ਸਾਨੂੰ ਦੇ ਰਿਹਾ ਹੈ।

21ਵੇਖੋ, ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਧਰਤੀ ਦਿੱਤੀ ਹੈ। ਉੱਪਰ ਜਾਓ ਅਤੇ ਇਸ ਉੱਤੇ ਕਬਜ਼ਾ ਕਰੋ ਜਿਵੇਂ ਕਿ ਤੁਹਾਡੇ ਪੁਰਖਿਆਂ ਦੇ ਪਰਮੇਸ਼ਵਰ ਨੇ ਤੁਹਾਨੂੰ ਕਿਹਾ ਹੈ। ਨਾ ਡਰੋ, ਨਾ ਘਬਰਾਓ।”

22ਤਦ ਤੁਸੀਂ ਸਾਰੇ ਮੇਰੇ ਕੋਲ ਆਏ ਅਤੇ ਕਿਹਾ, “ਆਓ ਅਸੀਂ ਮਨੁੱਖਾਂ ਨੂੰ ਅੱਗੇ ਭੇਜੀਏ ਜੋ ਸਾਡੇ ਲਈ ਦੇਸ਼ ਦੀ ਜਾਸੂਸੀ ਕਰਨ ਅਤੇ ਉਸ ਰਸਤੇ ਦਾ ਭੇਤ ਸਾਨੂੰ ਦੱਸਣ ਜਿਸ ਦੇ ਵਿੱਚੋਂ ਹੋ ਕੇ ਅਸੀਂ ਅੱਗੇ ਜਾਣਾ ਹੈ ਅਤੇ ਕਿਸ ਨਗਰ ਵਿੱਚ ਅਸੀਂ ਪਹੁੰਚਣਾ ਹੈ।”

23ਇਹ ਵਿਚਾਰ ਮੈਨੂੰ ਚੰਗਾ ਲੱਗਾ; ਇਸ ਲਈ ਮੈਂ ਤੁਹਾਡੇ ਵਿੱਚੋਂ ਬਾਰਾਂ ਨੂੰ ਚੁਣਿਆ, ਹਰੇਕ ਗੋਤ ਵਿੱਚੋਂ ਇੱਕ ਆਦਮੀ।

24ਉਹ ਉੱਥੋਂ ਚਲੇ ਗਏ ਅਤੇ ਪਹਾੜੀ ਦੇਸ਼ ਵਿੱਚ ਚੜ੍ਹ ਗਏ ਅਤੇ ਅਸ਼ਕੋਲ ਦੀ ਵਾਦੀ ਵਿੱਚ ਪਹੁੰਚ ਕੇ ਦੇਸ਼ ਦੀ ਖੋਜ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.