ਬਿਵਸਥਾ 15

ਜੇਕਰ ਕਿਸੇ ਜਾਨਵਰ ਵਿੱਚ ਕੋਈ ਨੁਕਸ ਹੈ ਜਿਵੇਂ ਉਹ ਲੰਗੜਾ ਜਾਂ ਅੰਨ੍ਹਾ ਜਾਂ ਉਸ ਵਿੱਚ ਕੋਈ ਗੰਭੀਰ ਨੁਕਸ ਹੋਵੇ, ਤਾਂ ਤੁਹਾਨੂੰ ਉਸ ਨੂੰ ਆਪਣੇ ਯਾਹਵੇਹ ਆਪਣੇ ਪਰਮੇਸ਼ਵਰ ਲਈ ਬਲੀ ਨਹੀਂ ਚੜ੍ਹਾਉਣਾ ਚਾਹੀਦਾ।

Deuteronomy 15:21 (UKJV) And if there be any blemish therein, as if it be lame, or blind, or have any ill blemish, you shall not sacrifice it unto the LORD your God.

19ਤੁਹਾਡੇ ਇੱਜੜਾਂ ਅਤੇ ਇੱਜੜਾਂ ਦੇ ਹਰ ਪਹਿਲੌਠੇ ਨਰ ਨੂੰ ਯਾਹਵੇਹ ਤੁਹਾਡੇ ਪਰਮੇਸ਼ਵਰ ਲਈ ਵੱਖ ਕਰੋ ਅਤੇ ਆਪਣੀਆਂ ਗਾਂਵਾਂ ਦੇ ਪਹਿਲੌਠੇ ਨੂੰ ਕੰਮ ਵਿੱਚ ਨਾ ਲਾਓ ਅਤੇ ਨਾ ਹੀ ਆਪਣੀਆਂ ਭੇਡਾਂ ਦੇ ਪਹਿਲੌਠੇ ਨੂੰ ਵੱਢੋ।

20ਹਰ ਸਾਲ ਤੁਸੀਂ ਅਤੇ ਆਪਣੇ ਪਰਿਵਾਰ ਦੇ ਨਾਲ ਯਾਹਵੇਹ ਆਪਣੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਖਾਓ, ਜਿਹੜਾ ਯਾਹਵੇਹ ਚੁਣੇਗਾ।

21ਜੇਕਰ ਕਿਸੇ ਜਾਨਵਰ ਵਿੱਚ ਕੋਈ ਨੁਕਸ ਹੈ ਜਿਵੇਂ ਉਹ ਲੰਗੜਾ ਜਾਂ ਅੰਨ੍ਹਾ ਜਾਂ ਉਸ ਵਿੱਚ ਕੋਈ ਗੰਭੀਰ ਨੁਕਸ ਹੋਵੇ, ਤਾਂ ਤੁਹਾਨੂੰ ਉਸ ਨੂੰ ਆਪਣੇ ਯਾਹਵੇਹ ਆਪਣੇ ਪਰਮੇਸ਼ਵਰ ਲਈ ਬਲੀ ਨਹੀਂ ਚੜ੍ਹਾਉਣਾ ਚਾਹੀਦਾ।

22ਤੁਸੀਂ ਇਸਨੂੰ ਆਪਣੇ ਨਗਰਾਂ ਵਿੱਚ ਖਾਓ। ਰਸਮੀ ਤੌਰ ਉੱਤੇ ਅਸ਼ੁੱਧ ਅਤੇ ਸ਼ੁੱਧ ਦੋਵੇਂ ਇਸ ਨੂੰ ਖਾ ਸਕਦੇ ਹਨ, ਜਿਵੇਂ ਕਿ ਇਹ ਗਜ਼ਲ ਜਾਂ ਹਿਰਨ ਸੀ।

23ਪਰ ਤੁਹਾਨੂੰ ਲਹੂ ਨਹੀਂ ਖਾਣਾ ਚਾਹੀਦਾ, ਇਸਨੂੰ ਪਾਣੀ ਵਾਂਗ ਧਰਤੀ ਉੱਤੇ ਡੋਲ੍ਹ ਦਿਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.